Site icon TheUnmute.com

CJI ਡੀਵਾਈ ਚੰਦਰਚੂੜ ਨੇ ਚੰਡੀਗੜ੍ਹ PGI ਦੇ ਸਮਾਗਮ ‘ਚ 80 ਡਾਕਟਰਾਂ ਨੂੰ ਕੀਤਾ ਸਨਮਾਨਿਤ

DY Chandrachud

ਚੰਡੀਗੜ੍ਹ, 10 ਅਗਸਤ, 2024: ਚੰਡੀਗੜ੍ਹ ਪੀਜੀਆਈ (Chandigarh PGI) ਦੇ ਕਨਵੋਕੇਸ਼ਨ ਸਮਾਗਮ ‘ਚ ਚੀਫ਼ ਜਸਟਿਸ ਡੀਵਾਈ ਚੰਦਰਚੂੜ (DY Chandrachud ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਡੀਵਾਈ ਚੰਦਰਚੂੜ ਨੇ 80 ਡਾਕਟਰਾਂ ਨੂੰ ਮੈਡਲ ਅਤੇ 508 ਡਾਕਟਰਾਂ ਨੂੰ ਡਿਗਰੀਆਂ ਨਾਲ ਸਨਮਾਨਿਤ ਕੀਤਾ ਹੈ । ਚੰਡੀਗੜ੍ਹ ਪੀਜੀਆਈ ਦੇ ਇਤਿਹਾਸ’ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਚੀਫ਼ ਜਸਟਿਸ ਨੇ ਸੰਸਥਾ ਦੇ ਕਨਵੋਕੇਸ਼ਨ ਸਮਾਗਮ ‘ਚ ਸ਼ਿਰਕਤ ਕੀਤੀ ਹੈ।

ਸਮਾਗਮ ਨੂੰ ਸੰਬੋਧਨ ਕਰਦਿਆਂ ਚੀਫ਼ ਜਸਟਿਸ ਡੀਵਾਈ ਚੰਦਰਚੂੜ (DY Chandrachud) ਨੇ ਕਿਹਾ ਕਿ ਚੰਡੀਗੜ੍ਹ ਸ਼ਹਿਰੀ ਯੋਜਨਾਬੰਦੀ ਦਾ ਸ਼ਾਨਦਾਰ ਹਿੱਸਾ ਹੈ। ਕੈਪੀਟਲ ਕੰਪਲੈਕਸ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਸੁਖਨਾ ਝੀਲ ਇਸ ਦੀਆਂ ਚੰਗੀਆਂ ਉਦਾਹਰਣਾਂ ਹਨ। ਉਨ੍ਹਾਂ ਕਿਹਾ ਕਿ ਮੇਰਾ ਪਰਿਵਾਰ ਵੀ ਇੱਥੇ ਰਹਿ ਚੁੱਕਾ ਹੈ |

Exit mobile version