ਚੰਡੀਗ੍ਹੜ, 03 ਜਨਵਰੀ, 2024: ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ.ਵਾਈ ਚੰਦਰਚੂੜ (DY Chandrachud) ਨੂੰ ਇੱਕ ਵਕੀਲ ‘ਤੇ ਨਾਰਾਜ਼ ਹੋ ਗਏ । ਵਕੀਲਾਂ ਨੇ ਪਟੀਸ਼ਨ ਦੀ ਸੂਚੀ ਨੂੰ ਲੈ ਕੇ ਚੀਫ਼ ਜਸਟਿਸ ਨਾਲ ਉੱਚੀ ਆਵਾਜ਼ ਵਿੱਚ ਗੱਲ ਕੀਤੀ। ਇਸ ‘ਤੇ ਚੀਫ਼ ਜਸਟਿਸ ਚੰਦਰਚੂੜ ਨੇ ਵਕੀਲ ਨੂੰ ਤਾੜਨਾ ਕਰਦੇ ਹੋਏ ਕਿਹਾ- ਤੁਹਾਨੂੰ ਨੀਵੀਂ ਆਵਾਜ਼ ‘ਚ ਗੱਲ ਕਰਨੀ ਚਾਹੀਦੀ ਹੈ, ਨਹੀਂ ਤਾਂ ਮੈਂ ਤੁਹਾਨੂੰ ਅਦਾਲਤ ‘ਚੋਂ ਬਾਹਰ ਕੱਢ ਦੇਵਾਂਗਾ।
ਸੀਜੇਆਈ ਨੇ ਵਕੀਲ ਨੂੰ ਕਿਹਾ ਕਿ ਇਕ ਸਕਿੰਟ, ਪਹਿਲਾਂ ਆਪਣੀ ਆਵਾਜ਼ ਨੀਵੀਂ ਕਰੋ। ਤੁਸੀਂ ਸੁਪਰੀਮ ਕੋਰਟ ਵਿੱਚ ਖੜ੍ਹੇ ਹੋ ਕੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਹੋ। ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਉੱਚੀ-ਉੱਚੀ ਬੋਲ ਕੇ ਅਦਾਲਤ ਨੂੰ ਡਰਾ ਸਕਦੇ ਹੋ, ਤਾਂ ਤੁਸੀਂ ਗਲਤ ਹੋ। ਮੇਰੇ 23 ਸਾਲਾਂ ਦੇ ਕਰੀਅਰ ਵਿੱਚ ਕਦੇ ਵੀ ਕਿਸੇ ਨੇ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ। ਮੈਂ ਆਪਣੇ ਕਰੀਅਰ ਦੇ ਬਾਕੀ ਰਹਿੰਦੇ ਇੱਕ ਸਾਲ ਵਿੱਚ ਵੀ ਅਜਿਹਾ ਨਹੀਂ ਹੋਣ ਦਿਆਂਗਾ।
ਚੀਫ਼ ਜਸਟਿਸ ਨੇ ਵਕੀਲ ਨੂੰ ਕਿਹਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੱਥੇ ਖੜ੍ਹੇ ਹੋ। ਕੀ ਤੁਸੀਂ ਹਰ ਵਾਰ ਇਸ ਤਰ੍ਹਾਂ ਜਸਟਿਸ ‘ਤੇ ਚੀਕਦੇ ਹੋ? ਚੀਫ਼ ਜਸਟਿਸ ਦੀ ਚਿਤਾਵਨੀ ਤੋਂ ਬਾਅਦ ਵਕੀਲ ਨੇ ਤੁਰੰਤ ਮੁਆਫ਼ੀ ਮੰਗੀ ਅਤੇ ਨਿਮਰਤਾ ਨਾਲ ਅਦਾਲਤ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕੀਤੇ।