July 7, 2024 12:11 pm
Susaipalya church

ਕਰਨਾਟਕ ‘ਚ ਧਰਮ ਪਰਿਵਰਤਨ ਵਿਰੋਧੀ ਬਿੱਲ ਵਿਵਾਦ ਦਰਮਿਆਨ ਇਕ ਵਾਰ ਫਿਰ ਚਰਚ ‘ਚ ਭੰਨਤੋੜ ਦੀ ਘਟਨਾ ਆਈ ਸਾਹਮਣੇ

ਚੰਡੀਗ੍ਹੜ 23 ਦਸੰਬਰ 2021: ਦੱਖਣੀ ਕਰਨਾਟਕ (South Karnataka) ਦੇ ਚਿੱਕਬੱਲਾਪੁਰ ਜ਼ਿਲ੍ਹੇ ਵਿੱਚ ਇੱਕ ਚਰਚ ਵਿੱਚ ਭੰਨਤੋੜ ਕੀਤੀ ਗਈ ਹੈ। ਇਹ ਘਟਨਾ 160 ਸਾਲ ਪੁਰਾਣੇ ਸੇਂਟ ਜੋਸੇਫ ਚਰਚ (St. Joseph’s Church) ‘ਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸੇਂਟ ਐਂਥਨੀ (St. Anthony) ਦੀ ਮੂਰਤੀ ਤੋੜ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਦੇ ਸਬੰਧ ਵਿੱਚ ਐਫਆਈਆਰ (FIR) ਦਰਜ ਕਰ ਲਈ ਗਈ ਹੈ। ਚਰਚ ਦੇ ਪਾਦਰੀ ਫਾਦਰ ਜੋਸੇਫ ਐਂਥਨੀ ਡੇਨੀਅਲ (Joseph Anthony Daniel) ਨੇ ਦੱਸਿਆ ਕਿ ਚਰਚ ਦੀ ਘਟਨਾ ਰਾਜ ਦੀ ਰਾਜਧਾਨੀ ਬੈਂਗਲੁਰੂ ਤੋਂ ਲਗਭਗ 65 ਕਿਲੋਮੀਟਰ ਦੂਰ ਸੁਸੈਪਲਿਆ ਵਿੱਚ ਹੋਈ।

ਸੂਤਰਾਂ ਤੋਂ ਖ਼ਬਰ ਹੈ ਕਿ ਚਰਚ ਦੇ ਇੱਕ ਵਿਅਕਤੀ ਨੂੰ ਸਵੇਰੇ 5.40 ਵਜੇ ਘਟਨਾ ਬਾਰੇ ਪਤਾ ਲੱਗਾ। ਇਸ ਘਟਨਾ ਤੋਂ ਬਾਅਦ ਫਾਦਰ ਜੋਸਫ਼ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਦੇ ਹਫ਼ਤਿਆਂ ਵਿੱਚ ਕਰਨਾਟਕ ਦੇ ਵੱਖ-ਵੱਖ ਹਿੱਸਿਆਂ ਵਿੱਚ ਚਰਚਾਂ ਵਿੱਚ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਹਾਲ ਹੀ ‘ਚ ਕਰਨਾਟਕ ਦੇ ਦੱਖਣ ‘ਚ ਮੰਗਲੌਰ ਨੇੜੇ ਸੇਂਟ ਜੋਸੇਫ ਚਰਚ ‘ਚ ਭੰਨਤੋੜ ਦੀ ਖਬਰ ਸਾਹਮਣੇ ਆਈ ਹੈ।