ਗੁਰਦਾਸਪੁਰ 02 ਨਵੰਬਰ 2022: ਇੱਕ ਈਸਾਈ ਪਾਦਰੀ ਵੱਲੋਂ ਗੁਰਦਾਸਪੁਰ ਸ਼ਹਿਰ ਵਿਚ ਕਰੂਸੇਡ ਦਾ ਸਿਰਲੇਖ ਦੇ ਕੇ ਹੋਰਡਿੰਗ ਬੋਰਡ ਲਗਾਏ ਗਏ | ਜਿਸਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਗਿਆ । ਇਸ ਮਸਲੇ ‘ਤੇ ਬੀਤੇ ਦਿਨ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਅਤੇ ਮਿਸਲ ਸਤਲੁਜ ਦੇ ਨੁੰਮਾਇਦੇ ਏਡੀਜੀਪੀ ਨੂੰ ਮਿਲੇ ਸਨ, ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਮੰਗ ਪੱਤਰ ਸੌਂਪਿਆ ਗਿਆ ਸੀ |
ਮਾਮਲੇ ‘ਤੇ ਐਸਐਸਪੀ ਗੁਰਦਾਸਪੁਰ ਦੇ ਦਫਤਰ ਦੋਨੋ ਧਿਰਾਂ ਦਾ ਫੈਸਲਾ ਹੋਇਆ।ਜਿੱਥੇ ਇਸਾਈ ਪਾਸਟਰ ਨੇ ਇਸ ਸ਼ਬਦ ਦੀ ਵਰਤੋਂ ਲਈ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੀ ,ਸਾਰੇ ਬੋਰਡ ਬਦਲੇ ਗਏ ਅਤੇ ਪੋਸਟਰ ਉਤਾਰੇ ਗਏ ਹਨ | ਇਸਦੇ ਨਾਲ ਹੀ ਲਿਖਤੀ ਰੂਪ ਵਿੱਚ ਦਿੱਤਾ ਕਿ ਅੱਗੇ ਤੋਂ ਕਰੂਸੇਡ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਵੇਗੀ ।
ਇਸ ਮੌਕੇ ‘ ਮਿਸਲ ਸਤਲੁਜ ਵਲੋਂ ਰਾਜਪਾਲ ਸਿੰਘ ਸੰਧੂ , ਦਵਿੰਦਰ ਸਿੰਘ ਸੇਖੋਂ, ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਸਰਬਜੀਤ ਸਿੰਘ, ਅਲਾਇੰਸ ਆਫ ਸਿੱਖ ਜਥੇਬੰਦੀਆ ਦੇ ਕੋਰਡੀਨੇਟਰ ਸਰਦਾਰ ਪਰਮਪਾਲ ਸਿੰਘ , ਕੰਵਰ ਅਮਨਿੰਦਰ ਸਿੰਘ ਅਤੇ ਹੋਰ ਸਿੱਖ ਨੁਮਿਆਦੇ ਸ਼ਾਮਿਲ ਸਨ ।ਇਸਾਈ ਭਾਈਚਾਰੇ ਦੇ ਨੌਜਵਾਨ ਲੀਡਰ ਪੀਟਰ ਚੀਦਾ ਨੇ ਇਸ ਉਪਰਾਲੇ ਵਿਚ ਬਹੁਤ ਸਹਿਯੋਗ ਦਿੱਤਾ ।