ਪਟਿਆਲਾ 07 ਨਵੰਬਰ 2022: ਪੰਜਾਬ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਨੇ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਮੁੱਖ ਸਾਜ਼ਿਸਘਾੜੇ ਵਜੋਂ ਨਾਮਜਦ ਦੀਪਕ ਟੀਨੂ ਨੂੰ ਭਜਾਉਣ ਵਿੱਚ ਮੁੱਖ ਸਰਗਨੇ ਵਜੋਂ ਸ਼ਾਮਲ ਟੀਨੂੰ ਦੇ ਭਰਾ ਚਿਰਾਗ ਅਤੇ 2 ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ, ਦੀਪਕ ਟੀਨੂੰ ਨੂੰ ਭਜਾਉਣ ਦੇ ਮਾਮਲੇ ਨੂੰ ਹੱਲ ਕਰ ਲਿਆ ਹੈ। ਇਹ ਪ੍ਰਗਟਾਵਾ ਸਿਟ ਦੇ ਮੁਖੀ ਤੇ ਪਟਿਆਲਾ ਰੇਂਜ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਅੱਜ ਇੱਥੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੇ ਨਾਲ ਸਿਟ ਦੇ ਮੈਂਬਰ ਤੇ ਐਸ.ਐਸ.ਪੀ. ਮਾਨਸਾ ਗੌਰਵ ਤੂਰਾ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏ.ਆਈ.ਜੀ. ਉਪਿੰਦਰਜੀਤ ਸਿੰਘ ਘੁੰਮਣ ਵੀ ਮੌਜੂਦ ਸਨ।
ਆਈ.ਜੀ. ਛੀਨਾ ਨੇ ਦੱਸਿਆ ਕਿ ਫੜੇ ਗਏ ਗੈਂਗ ਮੈਂਬਰਾਂ ਕੋਲੋਂ 4 ਪਿਸਟਲ .32 ਬੋਰ ਤੇ 24 ਕਾਰਤੂਸਾਂ ਸਮੇਤ 2 ਗੱਡੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਦੀਪਕ ਟੀਨੂ ਨੂੰ ਭਜਾਉਣ ਲਈ ਉਸਦੇ ਭਰਾ ਚਿਰਾਗ ਨੇ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਸ ਵੱਲੋਂ ਇਸ ਨੂੰ ਫ਼ਰਜੀ ਪਾਸਪੋਰਟ ਬਣਾਕੇ ਅਤੇ ਨਿਪਾਲ ਦੇ ਰਸਤੇ ਵਿਦੇਸ਼ ਭਜਾਉਣ ਦੀ ਸਾਜਿਸ਼ ਦੇਸ਼ ਦੀਆਂ ਵੱਖ-ਵੱਖ ਏਜੰਸੀਆਂ ਦੀ ਚੌਕਸੀ ਸਦਕਾ ਨਾਕਾਮ ਕਰ ਦਿੱਤੀ ਗਈ ਹੈ।
ਆਈ.ਜੀ. ਛੀਨਾ ਨੇ ਦੱਸਿਆ ਕਿ 01-02 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਇੰਚਾਰਜ ਸੀ.ਆਈ.ਏ. ਸਟਾਫ ਦੇ ਤਤਕਾਲੀ ਇੰਚਾਰਜ ਪ੍ਰਿਤਪਾਲ ਸਿੰਘ, ਹੁਣ ਬਰਖ਼ਾਸਤ ਐਸ.ਆਈ., ਦੀ ਹਿਰਾਸਤ ਵਿੱਚੋਂ ਦੀਪਕ ਟੀਨੂ ਭੱਜ ਗਿਆ ਸੀ। ਇਸ ਸਬੰਧੀ ਮੁਕਦਮਾ ਨੰਬਰ 164 ਮਿਤੀ 2-10-2022 ਅ/ਧ 222,224,225-ਏ,120-ਬੀ ਹਿੰ:ਦੰ: ਅਤੇ 25/54/59 ਅਸਲਾ ਐਕਟ ਥਾਣਾ ਸਿਟੀ-1 ਮਾਨਸਾ ਵਿਖੇ ਦੀਪਕ ਉਰਫ ਟੀਨੂ, ਐਸ.ਆਈ. ਪ੍ਰਿਤਪਾਲ ਸਿੰਘ ਤੇ ਅਣਪਛਾਤੇ ਦੋਸੀਆਂ ਵਿਰੁੱਧ ਦਰਜ ਕੀਤਾ ਗਿਆ ਸੀ।
ਆਈ.ਜੀ. ਛੀਨਾ ਨੇ ਦੱਸਿਆ ਕਿ ਫੜੇ ਗਏ ਚਾਰ ਜਣਿਆਂ ‘ਚ ਮੁੱਖ ਸਰਗਨਾ ਚਿਰਾਗ ਉਰਫ਼ ਕਾਲੂ ਪੁੱਤਰ ਅਨਿਲ ਕੁਮਾਰ ਵਾਸੀ ਧਾਨਕ ਗਲੀ, ਤੇਲੀਆ ਵਾਲਾ ਮੁਹੱਲਾ ਨੇੜੇ ਜੈਨ ਚੌਕ ਭਿਵਾਨੀ (ਹਰਿਆਣਾ) ਸ਼ਾਮਲ ਹੈ, ਜਿਸ ਤੋਂ ਸੈਂਟਰੋ ਕਾਰ, 2 ਪਿਸਟਲ 32 ਬੋਰ ਤੇ 12 ਰੌਂਦ 32 ਬੋਰ ਬਰਾਮਦਗੀ ਹੋਈ। ਉਨ੍ਹਾਂ ਕਿਹਾ ਕਿ ਚਿਰਾਗ ਹੀ ਬਰਖਾਸਤ ਐਸ.ਆਈ. ਪ੍ਰਿਤਪਾਲ ਸਿੰਘ ਦੀ ਰਿਹਾਇਸ ਦੇ ਬਾਹਰੋਂ ਦੀਪਕ ਟੀਨੂੰ ਅਤੇ ਜਤਿੰਦਰ ਜੋਤੀ ਨੂੰ ਗੂਗਾਮਾੜੀ (ਰਾਜਸਥਾਨ) ਲੈ ਗਿਆ, ਜਿੱਥੇ ਉਸਨੇ ਵੱਖ ਵੱਖ ਛੁਪਣਗਾਹਾਂ ਗੂਗਾਮਾੜੀ, ਰਾਮਗੜ੍ਹ÷ ੀਆ ਨੇੜੇ ਨੌਹਰ ਭਾਦਰਾ, ਹਨੁੰਮਾਨਗੜ÷ , ਜੈਮਲਸਰ, ਕੇਕੜੀ ਨਜਦੀਕ ਅਜਮੇਰ (ਰਾਜਸਥਾਨ) ਵਿਖੇ ਇਨ੍ਹਾਂ ਨੂੰ ਰੱਖਿਆ।
ਜਦੋਂਕਿ ਟੀਨੂ ਦੇ ਨਜ਼ਦੀਕੀ ਸਰਬਜੋਤ ਸਿੰਘ ਉਰਫ ਸੰਨੀ ਪੁੱਤਰ ਅਜਾਦਵਿੰਦਰ ਸਿੰਘ ਵਾਸੀ ਨੇੜੇ ਗੁਰੂਦੁਆਰਾ ਸਿੰਘ ਸਭਾ ਹਨੂੰਮਾਨਗੜ÷ (ਰਾਜਸਥਾਨ) ਨੂੰ ਸਮੇਤ ਮਰਸਡੀ ਕਾਰ ਸਮੇਤ ਮਿਤੀ 27 ਅਕਤੂਬਰ 2022 ਨੂੰ ਗ੍ਰਿਫਤਾਰ ਕੀਤਾ ਹੈ ਜੋ ਪੁਲਿਸ ਰਿਮਾਡ ‘ਤੇ ਹੈ। ਇਸ ਪਾਸੋਂ ਇਕ ਪਿਸਟਲ 32 ਬੋਰ ਸਮੇਤ 06 ਰੌਂਦ 32 ਬੋਰ ਬਰਾਮਦ ਕੀਤਾ ਗਿਆ ਹੈ। ਇਸੇ ਤਰ੍ਹਾਂ ਦੀਪਕ ਦੇ ਭਰਾ ਬਿੱਟੂ ਨੂੰ ਵੀ ਮਿਤੀ 29 ਅਕਤੂਬਰ ਨੂੰ ਗ੍ਰਿ੍ਰਫ਼ਤਾਰ ਕੀਤਾ ਗਿਆ ਹੈ ਜੋ ਪੁਲਿਸ ਰਿਮਾਡ ‘ਤੇ ਹੈ, ਇਸ ਪਾਸੋਂ ਇਕ ਪਿਸਟਲ 32 ਬੋਰ ਸਮੇਤ 06 ਰੌਂਦ 32 ਬੋਰ ਬਰਾਮਦ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਏ.ਜੀ.ਟੀ.ਐਫ਼ ਦੀਆਂ ਵੱਖ-ਵੱਖ ਟੀਮਾਂ ਵੱਲੋਂ ਅੱਗੇ ਲੀਡਾਂ ‘ਤੇ ਕੰਮ ਕਰਦੇ ਹੋਏ ਦੀਪਕ ਟੀਨੂੰ ਨੂੰ ਗ੍ਰਿਫਤਾਰ ਕਰਨ ਲਈ ਜ਼ਿਲ੍ਹਾ ਅਜਮੇਰ (ਰਾਜਸਥਾਨ) ਵਿਖੇ ਕਾਫੀ ਛਾਪੇਮਾਰੀਆਂ ਕੀਤੀਆਂ ਪ੍ਰੰਤੂ ਇਸੇ ਸਮੇਂ ਦੌਰਾਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੀਪਕ ਟੀਨੂੰ ਅਤੇ ਉਸਦੇ ਭਰਾ ਬਿੱਟੂ ਪੁੱਤਰ ਅਨਿਲ ਕੁਮਾਰ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ ਤੇ ਇਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ, ਜਿੱਥੋਂ ਇਨ੍ਹਾਂ ਨੂੰ ਏ.ਜੀ.ਟੀ.ਐਫ. ਲੈ ਕੇ ਆਈ ਹੈ।
ਇਸ ਦੌਰਾਨ ਤਫ਼ਤੀਸ਼ ‘ਚ ਪੰਜਾਬ ਪੁਲਿਸ ਨੇ ਸਰਬਜੋਤ ਸਿੰਘ ਉਰਫ ਸਨੀ ਪੁੱਤਰ ਅਜਾਦਵਿੰਦਰ ਸਿੰਘ ਵਾਸੀ ਨੇੜੇ ਗੁਰਦੁਆਰਾ ਸਿੰਘ ਸਭਾ ਹਨੂੰਮਾਨਗੜ ਰਾਜਸਥਾਨ ਨੂੰ ਮਿਤੀ 27.10.2022 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਦੀਪਕ ਟੀਨੂੰ ਨੂੰ ਭੱਜਣ ਤੋ ਬਾਅਦ ਸੁਰੱਖਿਅਤ ਰਾਹਦਾਰੀ ਲਈ ਵਰਤੀ ਮਰਸਡੀ ਗੱਡੀ ਤੇ ਇੱਕ ਪਿਸਤੋਲ .32 ਬੋਰ ਸਮੇਤ 06 ਰੌਂਦ 32 ਬੋਰ ਬ੍ਰਾਮਦ ਕਰਵਾਏ।
ਫਿਰ ਮਿਤੀ 29.10.2022 ਨੂੰ ਪੰਜਾਬ ਪੁਲਿਸ ਵੱਲੋਂ ਦੀਪਕ ਟੀਨੂੰ ਦੇ ਭਰਾ ਬਿੱਟੂ ਨੂੰ ਟਰਾਂਜਿਟ ਰਿਮਾਂਡ ‘ਤੇ ਦਿੱਲੀ ਤੋਂ ਪੰਜਾਬ ਲਿਆ ਕੇ ਉਸਦਾ ਰਿਮਾਂਡ ਹਾਸਲ ਕੀਤਾ ਅਤੇ ਉਸ ਪਾਸੋਂ ਇੱਕ ਪਿਸਤੋਲ .32 ਬੋਰ ਬ੍ਰਾਮਦ ਸਮੇਤ 06 ਰੌਂਦ 32 ਬੋਰ ਕਰਵਾਇਆ। ਬਿੱਟੂ ਦੇ ਰਿਮਾਂਡ ਦੌਰਾਨ ਹੀ ਦੀਪਕ ਟੀਨੂੰ ਨੂੰ ਮਿਤੀ 31.10.2022 ਨੂੰ ਟਰਾਂਜਿਟ ਰਿਮਾਂਡ ‘ਤੇ ਦਿੱਲੀ ਤੋਂ ਪੰਜਾਬ ਲਿਆਂਦਾ ਗਿਆ। ਦਿੱਲੀ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫਤਾਰੀ ਸਮੇਂ ਦੀਪਕ ਟੀਨੂੰ ਪਾਸੋਂ ਦੋ ਆਟੋਮੈਟਿਕ ਪਿਸਤੋਲ ਅਤੇ 05 ਹੈਂਡ ਗ੍ਰਨੇਡ ਬ੍ਰਾਮਦ ਕੀਤੇ ਜਾ ਚੁੱਕੇ ਹਨ।
ਇੱਕ ਸਵਾਲ ਦੇ ਜਵਾਬ ‘ਚ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਚਿਰਾਗ ਤੇ ਸਾਥੀਆਂ ਨੂੰ ਫੜਨ ਲਈ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਤੋਂ ਇਲਾਵਾ ਸਿਟ ਦੀ ਟੀਮ ਮੈਂਬਰਾਂ ਵਜੋਂ ਮਾਨਸਾ ਤੇ ਪਟਿਆਲਾ ਪੁਲਿਸ ਦੇ ਸੀ.ਆਈ.ਏ. ਸਟਾਫ਼ ਦੀ ਅਹਿਮ ਭੂਮਿਕਾ ਰਹੀ ਹੈ। ਪਟਿਆਲਾ ਦੇ ਐਸ.ਪੀ. ਜਾਂਚ ਹਰਬੀਰ ਸਿੰਘ ਅਟਵਾਲ ਤੇ ਸੀ.ਆਈ.ਏ. ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਹਰਿਆਣਾ ਤੇ ਰਾਜਸਥਾਨ ‘ਚ ਲਗਾਤਾਰ ਛਾਪੇਮਾਰੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਦੀਪਕ ਟੀਨੂ ਫਰਾਰੀ ਮਾਮਲੇ ‘ਚ ਸਾਰੇ ਜਣੇ ਕੁਲ 9 ਜਣੇ ਨਾਮਜਦ ਕੀਤੇ ਗਏ ਸਨ, ਜਿਨ੍ਹਾਂ ‘ਚੋਂ 3 ਜਣੇ ਪਹਿਲਾਂ ਫੜੇ ਗਏ ਸਨ ਅਤੇ 4 ਹੁਣ ਕਾਬੂ ਕੀਤੇ ਗਏ ਹਨ। ਇਨ੍ਹਾਂ 9 ਮੈਂਬਰਾਂ ਵਿੱਚੋਂ 7 ਜਣੇ ਏ.ਜੀ.ਟੀ.ਐਫ. ਤੇ ਸਿਟ ਨੇ ਅਤੇ 2 ਮੈਂਬਰ ਦਿੱਲੀ ਦੇ ਸਪੈਸ਼ਲ ਸੈਲ ਨੇ ਗ੍ਰਿਫ਼ਤਾਰ ਕੀਤੇ ਸਨ।
ਛੀਨਾ ਨੇ ਕਿਹਾ ਕਿ ਪ੍ਰਿਤਪਾਲ ਸਿੰਘ ਨੇ ਪੈਸੇ, ਅਯਾਸ਼ੀ, ਹਥਿਆਰ ਤੇ ਕਿਸੇ ਵੱਡੇ ਗੈਂਗਸਟਰ ਨੂੰ ਕਾਬੂ ਕਰਨ ਦੇ ਲਾਲਚ ਵਿੱਚ ਆ ਕੇ ਵੱਡੀ ਗ਼ਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੈਂਟਰੋ ਕਾਰ ਵਿੱਚ ਫਰਾਰ ਹੋਏ ਟੀਨੂ ਦੇ ਮੂਹਰੇ ਮਰਸਡੀਜ਼ ਗੱਡੀ ਨਾਲ ਰੂਟ ਦੀ ਰੈਕੀ ਕੀਤੀ ਗਈ, ਇਸ ਲਈ ਵਾਰਦਾਤ ‘ਚ ਵਰਤੀਆਂ ਗੱਡੀਆਂ ਵੀ ਬਰਾਮਦ ਕਰ ਲਈਆਂ ਗਈਆਂ ਹਨ।