ਚੰਡੀਗੜ੍ਹ 16 ਮਾਰਚ 2022: ਭਾਰਤ ਅਤੇ ਚੀਨ ਦਰਮਿਆਨ ਪੂਰਬੀ ਲੱਦਾਖ ‘ਚ ਪੈਂਗੌਂਗ ਝੀਲ ਖੇਤਰ ‘ਚ 5 ਮਈ 2020 ਤੋਂ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ, ਇਸ ਦੌਰਾਨ ਫੌਜੀ ਪੱਧਰ ਦੀ ਗੱਲਬਾਤ ਕਾਰਨ ਦੋਵਾਂ ਦੇਸ਼ਾਂ ਦੇ ਸੰਬੰਧ ਇੱਕ ਵਾਰ ਫਿਰ ਤੋਂ ਆਮ ਵਾਂਗ ਹੋਣੇ ਸ਼ੁਰੂ ਹੋ ਗਏ ਹਨ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਇਸ ਮਹੀਨੇ ਦੇ ਅੰਤ ‘ਚ ਭਾਰਤ ਦਾ ਦੌਰਾ ਕਰ ਸਕਦੇ ਹਨ। ਲੱਦਾਖ ‘ਚ LAC ‘ਤੇ ਗਲਵਾਨ ਘਾਟੀ (Galwan Valley) ‘ਚ ਝੜਪਾਂ ਤੋਂ ਬਾਅਦ ਕਰੀਬ ਦੋ ਸਾਲ ਬਾਅਦ ਚੀਨ ਦੇ ਕਿਸੇ ਸੀਨੀਅਰ ਨੇਤਾ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ।ਇਸ ਦੌਰਾਨ ਵਾਂਗ ਯੀ ਭਾਰਤ ਤੋਂ ਪਹਿਲਾਂ ਨੇਪਾਲ ਜਾਣਗੇ।
ਜਿਕਰਯੋਗ ਹੈ ਕਿ 1 ਜੂਨ 2020 ਨੂੰ ਗਲਵਾਨ ਘਾਟੀ (Galwan Valley) ਝੜਪ ਤੋਂ ਬਾਅਦ ਵਧਿਆ ਹੈ । ਗਲਵਾਨ ਘਾਟੀ ‘ਚ ਹੋਏ ਮੁਕਾਬਲੇ ‘ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਇਸ ਝੜਪ ਦਾ ਚੀਨ ਨੂੰ ਵੀ ਕਾਫੀ ਨੁਕਸਾਨ ਹੋਇਆ। ਉਸ ਦੇ ਕਈ ਸਿਪਾਹੀ ਮਾਰੇ ਗਏ ਪਰ ਸਹੀ ਗਿਣਤੀ ਪਤਾ ਨਹੀਂ ਚੱਲਿਆ |
ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਪਹਿਲਾਂ ਕਿਹਾ ਸੀ ਕਿ ਸਰਹੱਦੀ ਮੁੱਦੇ ‘ਤੇ ਆਪਸੀ ਮਤਭੇਦਾਂ ਨੂੰ ਸੁਲਝਾਉਣ ਲਈ ਗੱਲਬਾਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸ਼ਕਤੀਆਂ ਭਾਰਤ ਅਤੇ ਚੀਨ ਵਿਚਾਲੇ ਤਣਾਅ ਚਾਹੁੰਦੀਆਂ ਹਨ। ਵਾਂਗ ਯੀ ਅਮਰੀਕਾ ਵੱਲ ਇਸ਼ਾਰਾ ਕਰ ਰਿਹਾ ਸੀ। ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਸੀ ਕਿ ਭਾਰਤ-ਚੀਨ ਨੂੰ ਸਾਂਝੇਦਾਰ ਵਜੋਂ ਮਿਲ ਕੇ ਮਾਮਲੇ ਸੁਲਝਾਉਣੇ ਚਾਹੀਦੇ ਹਨ।