ਚੰਡੀਗੜ੍ਹ 29 ਦਸੰਬਰ 2022: ਬਿਹਾਰ ਦੀ ਗਯਾ ਪੁਲਿਸ ਨੇ ਬੁੱਧ ਧਰਮ ਦੇ ਧਾਰਮਿਕ ਆਗੂ ਦਲਾਈ ਲਾਮਾ ਦੀ ਜਾਸੂਸੀ ਕਰਨ ਦੇ ਦੋਸ਼ ਵਿੱਚ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ । ਗਯਾ ਪੁਲਿਸ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰ ਰਹੀ ਹੈ, ਸ਼ੱਕੀ ਚੀਨੀ ਮਹਿਲਾ ਜਾਸੂਸ ਦੀ ਉਮਰ ਕਰੀਬ 50 ਸਾਲ ਦੱਸੀ ਜਾ ਰਹੀ ਹੈ।
ਬਿਹਾਰ ਪੁਲਿਸ ਨੇ ਬੋਧ ਗਯਾ ਦੇ ਕਾਲਚੱਕਰ ਮੈਦਾਨ ਦੇ ਬਾਹਰੋਂ ਚੀਨੀ ਜਾਸੂਸ ਨੂੰ ਹਿਰਾਸਤ ਵਿੱਚ ਲਿਆ ਹੈ। ਦਲਾਈਲਾਮਾ ਹਰ ਰੋਜ਼ ਇਸ ਸਥਾਨ ‘ਤੇ ਭਾਸ਼ਣ ਦੇਣ ਲਈ ਆਉਂਦੇ ਹਨ। ਬਿਹਾਰ ਪੁਲਿਸ ਮੁਤਾਬਕ ਸ਼ੱਕੀ ਚੀਨੀ ਔਰਤ ਦਾ ਨਾਂ ਮਿਸ ਸੋਂਗ ਸ਼ਿਆਓਲਾਨ ਹੈ।
ਗਯਾ ਸਿਟੀ ਪੁਲਿਸ ਦੇ ਐਸਪੀ ਅਸ਼ੋਕ ਪ੍ਰਸਾਦ ਉਸ ਤੋਂ ਪੁੱਛਗਿੱਛ ਕਰ ਰਹੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬਿਹਾਰ ਪੁਲਿਸ ਨੇ ਇਸ ਚੀਨੀ ਔਰਤ ਦਾ ਸਕੈਚ ਜਾਰੀ ਕੀਤਾ ਸੀ, ਜਿਸ ਨੂੰ ਸ਼ੱਕੀ ਜਾਸੂਸ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਦਲਾਈ ਲਾਮਾ ਦੀ ਸੁਰੱਖਿਆ ਨੂੰ ਲੈ ਕੇ ਬੋਧ ਗਯਾ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਚੀਨੀ ਔਰਤ ਵੱਲੋਂ ਬੋਧੀ ਪੁਜਾਰੀ ਨੂੰ ਧਮਕੀ ਦਿੱਤੀ ਗਈ ਸੀ। ਦਲਾਈਲਾਮਾ ਬੋਧ ਗਯਾ ਵਿੱਚ ਕਰੀਬ ਇੱਕ ਮਹੀਨੇ ਲਈ ਠਹਿਰੇ ਹੋਏ ਹਨ। ਤਿੱਬਤ ਮੰਦਰ ਤੋਂ ਮਹਾਬੋਧੀ ਮੰਦਿਰ ਤੱਕ ਉਨ੍ਹਾਂ ਦੀ ਸੁਰੱਖਿਆ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।