ਚੰਡੀਗੜ੍ਹ 27 ਜਨਵਰੀ 2022: ਕੇਂਦਰੀ ਮੰਤਰੀ ਕਿਰਨ ਰਿਜਿਜੂ (Kiran Rijiju)ਨੇ ਵੀਰਵਾਰ ਨੂੰ ਇੱਕ ਟਵੀਟ ‘ਚ ਜਾਣਕਾਰੀ ਦਿੱਤੀ ਕਿ ਕੁਝ ਦਿਨ ਪਹਿਲਾਂ ਲਾਪਤਾ ਹੋਏ ਅਰੁਣਾਚਲ ਪ੍ਰਦੇਸ਼ (Arunachal Pradesh) ਦੇ ਨੌਜਵਾਨ ਨੂੰ ਚੀਨੀ ਫੌਜ ਨੇ ਭਾਰਤ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਲੜਕੇ ਦੀ ਵਾਪਸੀ ਨੂੰ ਲੈ ਕੇ ਗਣਤੰਤਰ ਦਿਵਸ ਦੇ ਮੌਕੇ ‘ਤੇ ਫੌਜ ਅਤੇ ਚੀਨੀ ਫੌਜ ਵਿਚਾਲੇ ਹਾਟਲਾਈਨ ਗੱਲਬਾਤ ਹੋਈ ਸੀ ਅਤੇ ਚੀਨੀ ਫੌਜ ਨੇ ਲੜਕੇ ਨੂੰ ਸੌਂਪਣ ਨੂੰ ਲੈ ਕੇ ਹਾਂ-ਪੱਖੀ ਸੰਕੇਤ ਦਿੱਤੇ ਸਨ। ਜਿਕਰਯੋਗ ਹੈ ਕਿ ਨੌਜਵਾਨ 18 ਜਨਵਰੀ ਨੂੰ ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ ਤੋਂ ਲਾਪਤਾ ਹੋ ਗਿਆ ਸੀ।ਇਸ ਦੌਰਾਨ ਕੁਝ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਚੀਨੀ ਪੀਐਲਏ ਨੇ ਉਸ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਹੈ।