ਚੰਡੀਗੜ੍ਹ 25 ਅਗਸਤ 2022: ਉੱਤਰਾਖੰਡ ‘ਚ ਹੋਣ ਵਾਲੇ ਭਾਰਤ-ਅਮਰੀਕਾ ਸਾਂਝੇ ਫੌਜੀ ਅਭਿਆਸ (India-US joint military exercise) ਨੂੰ ਲੈ ਕੇ ਚੀਨ ਦੀ ਚਿੰਤਾ ਵਧ ਗਈ ਹੈ।ਇਸਦੇ ਨਾਲ ਹੀ ਚੀਨ ਨੇ ਵੀਰਵਾਰ ਨੂੰ ਇਸ ਨੂੰ ਸਰਹੱਦੀ ਮੁੱਦੇ ਨਾਲ ਜੋੜਦੇ ਹੋਏ ਆਪਣਾ ਵਿਰੋਧ ਪ੍ਰਗਟਾਇਆ। ਚੀਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਹ ਸਰਹੱਦੀ ਮੁੱਦੇ ‘ਤੇ ਕਿਸੇ ਵੀ ਤੀਜੀ ਧਿਰ ਦੀ ਦਖਲਅੰਦਾਜ਼ੀ ਦਾ ਸਖ਼ਤ ਵਿਰੋਧ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਭਾਰਤ ਅਸਲ ਕੰਟਰੋਲ ਰੇਖਾ (ਐੱਲਏਸੀ) ‘ਤੇ ਫੌਜੀ ਅਭਿਆਸ ਨਾ ਕਰਨ ਲਈ ਦੁਵੱਲੇ ਸਮਝੌਤਿਆਂ ਦੀ ਪਾਲਣਾ ਕਰੇਗਾ।
ਚੀਨ ਦੇ ਰਾਸ਼ਟਰੀ ਰੱਖਿਆ ਮੰਤਰਾਲੇ (ਐੱਮ.ਐੱਨ.ਡੀ.) ਦੇ ਬੁਲਾਰੇ ਸੀਨੀਅਰ ਕਰਨਲ ਤਾਨ ਕੇਫੇਈ ਨੇ ਹਾਲ ਹੀ ‘ਚ ਹਿਮਾਲਿਆ ਦੇ ਦੱਖਣੀ ਪੈਰਾਂ ‘ਚ ਭਾਰਤ-ਅਮਰੀਕਾ ਵੱਲੋਂ ਸੰਯੁਕਤ ਯੁੱਧ ਅਭਿਆਸ ਕਰਨ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀ ਕੀਤੀ ਹੈ ।