Site icon TheUnmute.com

ਚੀਨ ਨੇ ਸ਼੍ਰੀਲੰਕਾ ‘ਚ ਰਹਿੰਦੇ ਆਪਣੇ ਨਾਗਰਿਕਾਂ ਨੂੰ ਦਿੱਤੀਆਂ ਹਦਾਇਤਾਂ, ਪੜ੍ਹੋ ਪੂਰੀ ਖ਼ਬਰ

Chinese map

ਚੰਡੀਗੜ੍ਹ 11 ਜੁਲਾਈ 2022: ਆਰਥਿਕ ਸੰਕਟ ਸ਼੍ਰੀਲੰਕਾ ‘ਚ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ | ਇਸ ਦੌਰਾਨ ਚੀਨ (Chine) ਨੇ ਸ਼੍ਰੀਲੰਕਾ ‘ਚ ਮੌਜੂਦ ਆਪਣੇ ਸੈਂਕੜੇ ਨਾਗਰਿਕਾਂ ਨੂੰ ਹਿਦਾਇਤ ਜਾਰੀ ਕਰਦੇ ਹੋਏ ਉਥੇ ਕਿਸੇ ਵੀ ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਨਹੀਂ ਲੈਣ ਦੀ ਚਿਤਾਵਨੀ ਦਿੱਤੀ ਹੈ। ਕੁਝ ਦਿਨ ਪਹਿਲਾਂ ਹੀ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਰਿਹਾਇਸ਼ ‘ਤੇ ਹੱਲਾ ਬੋਲ ਦਿੱਤਾ ਤੇ ਪ੍ਰਧਾਨਮੰਤਰੀ ਦੀ ਰਿਹਾਇਸ਼ ‘ਚ ਅੱਗ ਲਾ ਦਿੱਤੀ ਤੇ ਕਬਜਾ ਕਰ ਲਿਆ।

ਅਖ਼ਬਾਰ ‘ਗਲੋਬਲ ਟਾਈਮਸ’ ਦੇ ਮੁਤਾਬਕ ਕੋਲੰਬੋ ‘ਚ ਚੀਨੀ ਦੂਤਘਰ ਨੇ ਸ਼ਨੀਵਾਰ ਨੂੰ ਇਕ ਨੋਟਿਸ ਜਾਰੀ ਕੀਤਾ, ਜਿਸ ‘ਚ ਸ਼੍ਰੀਲੰਕਾ ‘ਚ ਚੀਨੀ ਨਾਗਰਿਕਾਂ ਨੂੰ ਸਥਾਨਕ ਸੁਰੱਖਿਆ ਸਥਿਤੀ ‘ਤੇ ਪੂਰਾ ਧਿਆਨ ਦੇਣ ਲਈ ਕਿਹਾ ਅਤੇ ਵਿਰੋਧ ਦੇ ਫ਼ੈਲਣ ਦੇ ਮੱਦੇਨਜ਼ਰ ਸਥਾਨਕ ਕਾਨੂੰਨਾਂ ਤੇ ਨਿਯਮਾਂ ਦੀ ਪਾਲਣਾ ਕਰਨ ਦੀ ਹਿਦਾਇਤ ਦਿੱਤੀ। ਅਖ਼ਬਾਰ ਦੇ ਮੁਤਾਬਕ ਚੀਨੀ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਨਾ ਹੋਣ ਤੇ ਨਾਲ ਹੀ ਕਿਹਾ ਕਿ ਉਸ ਦੇ ਨਾਗਰਿਕ ਕਿਸੇ ਵੀ ਪ੍ਰਦਰਸ਼ਨ ਨੂੰ ਦੇਖਣ ਲਈ ਬਾਹਰ ਨਾ ਨਿਕਲਣ।

ਚੀਨ (Chine) ਦੇ ਸੈਂਕੜੇ ਨਾਗਰਿਕ ਸ਼੍ਰੀਲੰਕਾ ‘ਚ ਅਰਬਾਂ ਡਾਲਰ ਦੇ ਨਿਵੇਸ਼ ਨਾਲ ਬਣਾਏ ਜਾ ਰਹੇ ਚੀਨ ਦੇ ਵੱਖ-ਵੱਖ ਪ੍ਰਾਜੈਕਟ ‘ਚ ਕੰਮ ਕਰਦੇ ਹਨ। ਇਨ੍ਹਾਂ ਪ੍ਰਾਜੈਕਟਾਂ ‘ਚ ਹੰਬਨਟੋਟਾ ਬੰਦਰਗਾਹ ਤੇ ਕੋਲੰਬੋ ਬੰਦਰਗਾਹ ਸ਼ਹਿਰ ਪ੍ਰਾਜੈਕਟ ਆਦਿ ਸ਼ਾਮਲ ਹਨ।

Exit mobile version