July 8, 2024 10:51 pm
Beijing

Chine: ਬੀਜਿੰਗ ‘ਚ ਕੋਰੋਨਾ ਨੇ ਪਸਾਰੇ ਪੈਰ, ਵਿੱਦਿਅਕ ਅਦਾਰੇ, ਮੈਟਰੋ ਸਟੇਸ਼ਨਾਂ, ਰੈਸਟੋਰੈਂਟ ਬੰਦ

ਚੰਡੀਗੜ੍ਹ 04 ਮਈ 2022: (Corona Cases in chine) ਪਿਛਲੇ ਇੱਕ ਮਹੀਨੇ ਤੋਂ ਚੀਨ ਦੇ ਸ਼ੰਘਾਈ ਸ਼ਹਿਰ ਵਿੱਚ ਕਰਫਿਊ ਵਰਗੀ ਸਥਿਤੀ ਬਣੀ ਹੋਈ ਹੈ। ਸਾਰੀਆਂ ਸੇਵਾਵਾਂ ਬੰਦ ਹਨ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਹੁਣ ਚੀਨ ਰਾਜਧਾਨੀ ਬੀਜਿੰਗ ਵਿੱਚ ਵੀ ਅਜਿਹਾ ਹੀ ਕਰ ਰਿਹਾ ਹੈ।ਬੀਜਿੰਗ (Beijing) ‘ਚ ਪਿਛਲੇ 24 ਘੰਟਿਆਂ ਦੌਰਾਨ ਓਮੀਕਰੋਨ ਦੇ ਸਿਰਫ 53 ਨਵੇਂ ਮਾਮਲੇ ਸਾਹਮਣੇ ਆਏ ਹਨ ਪਰ ਇੱਥੇ ਲਗਭਗ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਇੱਥੇ ਪਹਿਲਾਂ ਹੀ ਸਕੂਲ ਅਤੇ ਕਾਲਜ ਬੰਦ ਸਨ, ਹੁਣ ਇਸ ਨੂੰ ਇੱਕ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਈ ਮੈਟਰੋ ਸਟੇਸ਼ਨਾਂ, ਰੈਸਟੋਰੈਂਟਾਂ ਅਤੇ ਕਾਰੋਬਾਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਕਰੀਬ 2.1 ਕਰੋੜ ਦੀ ਆਬਾਦੀ ਵਾਲੇ ਇਸ ਸ਼ਹਿਰ ਵਿੱਚ ਰੋਜ਼ਾਨਾ ਕੋਵਿਡ-19 ਟੈਸਟ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ।

ਮਹੱਤਵਪੂਰਨ ਗੱਲ ਇਹ ਹੈ ਕਿ ਕੋਵਿਡ -19 ਦੇ ਬਹੁਤ ਹੀ ਛੂਤਕਾਰੀ ਰੂਪ ਓਮੀਕਰੋਨ ਦੇ ਕਹਿਰ ਕਾਰਨ ਚੀਨ ਦੀ ਵਪਾਰਕ ਰਾਜਧਾਨੀ ਸ਼ੰਘਾਈ ਵਿੱਚ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਕੰਮ ਠੱਪ ਹੋ ਗਿਆ ਸੀ। ਬੀਜਿੰਗ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 53 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸ਼ਹਿਰ ਵਿੱਚ ਮਹਾਂਮਾਰੀ ਦੇ ਮਰੀਜ਼ਾਂ ਦੀ ਕੁੱਲ ਗਿਣਤੀ 500 ਤੋਂ ਵੱਧ ਹੋ ਗਈ ਹੈ।