Site icon TheUnmute.com

ਚੀਨੀ ਸਪੇਸ ਸਟੇਸ਼ਨ ਨਾਲ ਟਕਰਾਉਣ ਵਾਲਾ ਸੀ, ਐਲੋਨ ਮਸਕ ਦਾ ਸੇਟੇਲਾਈਟ, ਜਾਣੋ! ਪੂਰਾ ਮਾਮਲਾ

Chinese space station

ਚੰਡੀਗੜ੍ਹ 29 ਦਸੰਬਰ 2021: ਧਰਤੀ ਤੋਂ ਲੈ ਕੇ ਪੁਲਾੜ ਤੱਕ ਆਪਣੀ ਕਾਬਲੀਅਤ ਸਾਬਤ ਕਰਨ ਵਾਲੇ ਚੀਨ (China) ਨੂੰ ਆਪਣੇ ਇਕ ਪੁਲਾੜ ਸਟੇਸ਼ਨ ਨੂੰ ਬਚਾਉਣ ਲਈ ਅਮਰੀਕਾ ਨੂੰ ਗੁਹਾਰ ਲਗਾਉਣੀ ਪਈ ਹੈ। ਉਹ ਵੀ ਉਸ ਮੁਸੀਬਤ ਲਈ ਜੋ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਨੇ ਉਸ ਲਈ ਪੈਦਾ ਕੀਤੀ ਹੈ। ਦਰਅਸਲ, ਕੁਝ ਦਿਨ ਪਹਿਲਾਂ ਚੀਨ (China) ਨੇ ਸ਼ਿਕਾਇਤ ਕੀਤੀ ਸੀ ਕਿ ਐਲੋਨ ਮਸਕ (Elon Musk) ਦੀ ਕੰਪਨੀ ਸਪੇਸਐਕਸ ਦੁਆਰਾ ਲਾਂਚ ਕੀਤੇ ਗਏ ਉਪਗ੍ਰਹਿ ਉਨ੍ਹਾਂ ਦੇ ਸਪੇਸ ਸਟੇਸ਼ਨ (space station) ਨਾਲ ਟਕਰਾਉਣ ਵਾਲੇ ਸਨ । ਇਸ ਟੱਕਰ ਤੋਂ ਬਚਣ ਲਈ ਉਨ੍ਹਾਂ ਨੂੰ ਆਪਣੇ ਸਪੇਸ ਸਟੇਸ਼ਨ ਦੀ ਸਥਿਤੀ ਬਦਲਣੀ ਪਈ। ਇਸ ਬਾਰੇ ਚੀਨ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਭਵਿੱਖ ਵਿੱਚ ਅਜਿਹੇ ਮਿਸ਼ਨ ਸੁਰੱਖਿਅਤ ਰਹਿਣ।

ਇਸਦੇ ਚਲਦੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਅਮਰੀਕਾ ਨੇ ਤਿਆਨਗੋਂਗ ਸਪੇਸ ਸਟੇਸ਼ਨ ਅਤੇ ਜਹਾਜ਼ ‘ਤੇ ਸਵਾਰ ਤਿੰਨ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਲਈ ਸੰਧੀ ਨੂੰ ਨਜ਼ਰਅੰਦਾਜ਼ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਕਿ ਅਮਰੀਕਾ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ, “1967 ਵਿੱਚ ਪੁਲਾੜ ਦੀ ਸ਼ਾਂਤੀਪੂਰਨ ਵਰਤੋਂ ਲਈ ਹੋਈ ਸੰਧੀ ਦੇ ਤਹਿਤ ਪੁਲਾੜ ਯਾਤਰੀਆਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਪਰ ਅਮਰੀਕਾ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਿਹਾ ਹੈ |

Exit mobile version