China issued this decree for the players of the national football team

Footbal: ਚੀਨ ਨੇ ਰਾਸ਼ਟਰੀ ਫੁੱਟਬਾਲ ਟੀਮ ਦੇ ਖਿਡਾਰੀਆਂ ਦੇ ਲਈ ਜਾਰੀ ਕੀਤਾ ਇਹ ਫ਼ਰਮਾਨ

ਚੰਡੀਗੜ੍ਹ 30 ਦਸੰਬਰ 2021: ਚੀਨ (Chine)ਦੀ ਰਾਸ਼ਟਰੀ ਫੁੱਟਬਾਲ (football) ਟੀਮ ਲਈ ਖੇਡਣ ਵਾਲੇ ਖਿਡਾਰੀ (Player) ਹੁਣ ਆਪਣੇ ਸਰੀਰ ‘ਤੇ ਟੈਟੂ ਨਹੀਂ ਬਣਵਾ ਸਕਣਗੇ।ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੇਕਰ ਕਿਸੇ ਖਿਡਾਰੀ (Player) ਦੇ ਸਰੀਰ ‘ਤੇ ਕੋਈ ਟੈਟੂ ਵੀ ਹੈ ਤਾਂ ਉਸ ਨੂੰ ‘ਉਸ ਨੂੰ ਹਟਾਉਣ ਦੀ ਸਲਾਹ’ ਦਿੱਤੀ ਗਈ ਹੈ। ਚੀਨ ਦੀ ਖੇਡ ਅਥਾਰਟੀ ਨੇ ਕਿਹਾ ਹੈ ਕਿ ਰਾਸ਼ਟਰੀ ਟੀਮ ਅਤੇ ਯੁਵਾ ਟੀਮਾਂ ਵਿੱਚ ਟੈਟੂ ਵਾਲੇ ਖਿਡਾਰੀਆਂ ਨੂੰ ਭਰਤੀ ਕਰਨ ਤੋਂ ਸਖਤ ਮਨਾਹ ਕੀਤੀ ਜਾਵੇਗੀ।ਖੇਡ ਪ੍ਰਸ਼ਾਸਨ ਦੀ ਜਿੰਮੇਵਾਰੀ ਸੰਭਾਲਣ ਵਾਲੇ ਵਿਭਾਗ ਨੇ ਕਿਹਾ ਹੈ ਕਿ ਇਸ ਨਾਲ ‘ਸਮਾਜ ਵਿੱਚ ਚੰਗੀ ਮਿਸਾਲ’ ਬਣੇਗੀ।ਝਾਂਗ ਲਿਨਪੇਂਗ ਸਮੇਤ ਚੀਨ ਦੇ ਕੁਝ ਰਾਸ਼ਟਰੀ ਫੁੱਟਬਾਲ ਸਿਤਾਰਿਆਂ ਨੂੰ ਪਿਛਲੇ ਸਮੇਂ ਵਿੱਚ ਆਪਣੇ ਟੈਟੂ ਨੂੰ ਢੱਕਣ ਲਈ ਕਿਹਾ ਗਿਆ ਹੈ। ਚੀਨ ਸਾਲ 2018 ਤੋਂ ਅਜਿਹੇ ਨਿਯਮ ਬਣਾ ਰਿਹਾ ਹੈ, ਜਿਸ ਤਹਿਤ ਟੈਟੂ ਨੂੰ ਕਿਸੇ ਵੀ ਸਕ੍ਰੀਨ ‘ਤੇ ਦਿਖਾਉਣ ‘ਤੇ ਪਾਬੰਦੀ ਹੈ।

ਕੁਝ ਪੇਸ਼ੇਵਰ ਫੁੱਟਬਾਲ ਖਿਡਾਰੀਆਂ ਨੇ ਉਦੋਂ ਤੋਂ ਆਪਣੇ ਟੈਟੂ ਨੂੰ ਛੁਪਾਉਣ ਲਈ ਪੂਰੀ ਆਸਤੀਨ ਵਾਲੇ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਹਨ।ਇੱਕ ਬਿਆਨ ਵਿੱਚ, ਖੇਡ ਦੇ ਜਨਰਲ ਪ੍ਰਸ਼ਾਸਨ ਨੇ ਕਿਹਾ ਕਿ ਟੈਟੂ ਵਾਲੇ ਰਾਸ਼ਟਰੀ ਖਿਡਾਰੀਆਂ ਨੂੰ “ਉਨ੍ਹਾਂ ਨੂੰ ਹਟਾਉਣ ਦੀ ਸਲਾਹ ਦਿੱਤੀ ਗਈ ਹੈ”। “ਵਿਸ਼ੇਸ਼ ਸਥਿਤੀਆਂ ਵਿੱਚ, ਬਾਕੀ ਟੀਮ ਦੀ ਸਹਿਮਤੀ ਨਾਲ ਸਿਖਲਾਈ ਅਤੇ ਮੁਕਾਬਲੇ ਦੌਰਾਨ ਟੈਟੂ ਨੂੰ ਕਵਰ ਕੀਤਾ ਜਾਵੇਗਾ। ਚੀਨੀ ਸੱਭਿਆਚਾਰ ਵਿੱਚ ਟੈਟੂ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ। ਅਤੀਤ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਅਪਰਾਧਿਕ ਗੈਂਗਾਂ ਦੇ ਲੋਕਾਂ ਕੋਲ ਟੈਟੂ ਹੁੰਦੇ ਹਨ ਅਤੇ ਪੂਰਬੀ ਏਸ਼ੀਆ ਵਿੱਚ ਕਿਹਾ ਜਾਂਦਾ ਹੈ ਕਿ ਟੈਟੂ ਅਪਰਾਧੀ ਗੈਂਗਾਂ ਦੀ ਪਛਾਣ ਕਰਦੇ ਹਨ। ਇੱਕ ਵਰਗ ਇਸ ਨੂੰ ਰੁੱਖੇਪਣ ਦੇ ਪ੍ਰਤੀਕ ਵਜੋਂ ਵੀ ਦੇਖਦਾ ਹੈ।

Scroll to Top