June 29, 2024 10:29 am
China could attack Taiwan

Taiwan: ਚੀਨ ਆਪਣੇ ਫੌਜੀ ਅਭਿਆਸ ਦੇ ਬਹਾਨੇ ਤਾਈਵਾਨ ‘ਤੇ ਕਰ ਸਕਦੈ ਹਮਲਾ

ਚੰਡੀਗੜ੍ਹ 14 ਦਸੰਬਰ 2021: ਤਾਇਵਾਨ (Taiwan) ਨੂੰ ਆਪਣਾ ਹੋਣ ਦਾ ਦਾਅਵਾ ਕਰਨ ਵਾਲਾ ਚੀਨ (Chine) ਇਸ ਦੇਸ਼ ‘ਤੇ ਹਮਲਾ ਕਰਨ ਲਈ ਫੌਜੀ ਅਭਿਆਸ ਦੇ ਬਹਾਨੇ ਅੱਗੇ ਵਧ ਸਕਦਾ ਹੈ। ਇਹ ਗੱਲ ਤਾਈਵਾਨ ਦੇ ਰੱਖਿਆ ਮੰਤਰਾਲੇ ਵੱਲੋਂ ਜਾਰੀ ਰਿਪੋਰਟ ਵਿੱਚ ਕਹੀ ਗਈ ਹੈ।ਤਾਈਵਾਨ ਦੇ ਰੱਖਿਆ ਮੰਤਰਾਲੇ (Taiwan’s Ministry of Defense) ਨੇ ਇੱਕ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਚੀਨ (Chine) ਦੇ ਫੌਜੀ ਅਭਿਆਸ ਤੋਂ ਤਾਈਵਾਨ ਨੂੰ ਖ਼ਤਰਾ ਹੈ । ਇਸ ਵਿਚ ਕਿਹਾ ਗਿਆ ਹੈ ਕਿ ਚੀਨ ਅਭਿਆਸ ਦੇ ਬਹਾਨੇ ਇਸ ਟਾਪੂ ਦੇਸ਼ ਦੇ ਨੇੜੇ ਆਪਣੇ ਸੈਨਿਕਾਂ ਨੂੰ ਤਾਇਨਾਤ ਕਰ ਸਕਦਾ ਹੈ| ਇਸਦੇ ਨਾਲ ਹੀ ਚੀਨ ਬਾਅਦ ਵਿਚ ਤਾਈਵਾਨ ‘ਤੇ ਹਮਲਾ ਕਰਨ ਲਈ ਉਨ੍ਹਾਂ ਦੀ ਵਰਤੋਂ ਕਰ ਸਕਦਾ ਹੈ।

ਤਾਈਵਾਨ (Taiwan) ਦੇ ਰੱਖਿਆ ਮੰਤਰਾਲੇ ਨੇ ਇਹ ਰਿਪੋਰਟ ਦੇਸ਼ ਦੀ ਵਿਧਾਨ ਸਭਾ ਨੂੰ ਸੌਂਪ ਦਿੱਤੀ ਗਈ ਹੈ। ਇਸ ‘ਚ ਕਿਹਾ ਗਿਆ ਹੈ ਕਿ ਚੀਨ ਅਭਿਆਸ ਦੇ ਨਾਂ ‘ਤੇ ਚੀਨ ਦੇ ਪੂਰਬੀ ਅਤੇ ਦੱਖਣੀ ਤੱਟਾਂ ‘ਤੇ ਆਪਣੇ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਸਕਦਾ ਹੈ। ਇਸ ਨਾਲ ਚੀਨ ਤਾਇਵਾਨ ਨੂੰ ਘੇਰਨ ਲਈ ਪੱਛਮੀ ਪ੍ਰਸ਼ਾਂਤ ਮਹਾਸਾਗਰ ‘ਚ ਆਪਣੇ ਜੰਗੀ ਬੇੜੇ ਭੇਜ ਸਕਦਾ ਹੈ।ਹਾਲਾਂਕਿ ਇਹ ਵੀ ਕਿਹਾ ਗਿਆ ਹੈ ਕਿ ਚੀਨੀ ਫੌਜ ਨੂੰ ਇੱਥੇ ਪਹੁੰਚਣ ‘ਚ ਕਾਫੀ ਮੁਸ਼ਕਲ ਹੋ ਸਕਦੀ ਹੈ। ਪਰ ਸੂਤਰਾਂ ਦੇ ਅਨੁਸਾਰ ਚੀਨ ਮਿਜ਼ਾਈਲਾਂ ਨਾਲ ਹਮਲਾ ਕਰ ਸਕਦਾ ਹੈ ਅਤੇ ਘੱਟ ਤੋਂ ਘੱਟ ਨੁਕਸਾਨ ਦੇ ਨਾਲ ਘੱਟ ਤੋਂ ਘੱਟ ਸਮੇਂ ‘ਚ ਤਾਇਵਾਨ ‘ਤੇ ਕਬਜ਼ਾ ਕਰਨ ਦੀ ਕਾਰਵਾਈ ਨੂੰ ਅੰਜਾਮ ਦੇ ਸਕਦਾ ਹੈ।

ਇਸਦੇ ਨਾਲ ਹੀ ਦਸਿਆ ਜਾ ਰਿਹਾ ਹੈ ਕਿ ਮੌਜੂਦਾ ਸਮੇਂ ਵਿਚ ਚੀਨੀ ਫੌਜ ਲਈ ਤਾਈਵਾਨ (Taiwan) ਦੇ ਸਰੋਤਾਂ ‘ਤੇ ਧਿਆਨ ਕੇਂਦਰਿਤ ਕਰਨਾ ਮੁਸ਼ਕਲ ਹੈ ਕਿਉਂਕਿ ਇਸ ‘ਤੇ ਸੰਯੁਕਤ ਰਾਜ ਅਤੇ ਜਾਪਾਨ ਦੁਆਰਾ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਭਾਰਤ ਅਤੇ ਵੀਅਤਨਾਮ ਨਾਲ ਚੀਨ ਦੇ ਵਿਵਾਦ ਵੀ ਹੋਰ ਕਾਰਨ ਹਨ।ਤਾਈਵਾਨੀ ਰੱਖਿਆ ਮੰਤਰਾਲਾ ਵਾਧੂ ਬਜਟ ਦੀ ਤਲਾਸ਼ ਕਰ ਰਿਹਾ ਹੈਇਹ ਰਿਪੋਰਟ ਅਜਿਹੇ ਸਮੇਂ ‘ਚ ਆਈ ਹੈ ਜਦੋਂ ਤਾਈਵਾਨੀ ਰੱਖਿਆ ਅਧਿਕਾਰੀ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਵੱਡੇ ਪੱਧਰ ‘ਤੇ ਉਤਪਾਦਨ ਅਤੇ ਵੱਖ-ਵੱਖ ਸਥਿਤੀਆਂ ਦੇ ਅਨੁਕੂਲ ਸਮਰੱਥਾਵਾਂ ਨੂੰ ਸੁਧਾਰਨ ਲਈ ਵਾਧੂ ਬਜਟ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ‘ਚ ਚੀਨੀ ਵਲੋਂ ਇਸ ਸੰਬੰਧੀ ਤਾਈਵਾਨ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ।

ਤਾਈਵਾਨ (Taiwan) ਦੇ ਰੱਖਿਆ ਮੰਤਰੀ ਸ਼ਿਯੂ ਕੁਓ-ਚੇਂਗ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਚੀਨ (Chine) ਸਾਲ 2025 ਤੱਕ ਤਾਈਵਾਨ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਵੇਗਾ। ਤੁਹਾਨੂੰ ਦੱਸ ਦੇਈਏ ਕਿ ਚੀਨ ਤਾਇਵਾਨ ਨੂੰ ਆਪਣਾ ਹੋਣ ਦਾ ਦਾਅਵਾ ਕਰਦਾ ਹੈ। ਹਾਲਾਂਕਿ, ਦੋਵਾਂ ਦੇਸ਼ਾਂ ਵਿੱਚ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੋਂ ਵੱਖ-ਵੱਖ ਸਰਕਾਰਾਂ ਦੁਆਰਾ ਸ਼ਾਸਨ ਕੀਤਾ ਗਿਆ ਹੈ।