Site icon TheUnmute.com

Chine: ਚੀਨ ਨੇ ਲਾਂਚ ਕੀਤਾ ਖਣਿਜਾਂ ਦੀ ਖੋਜ ਕਰਨ ਲਈ ਕੈਮਰਾ ਸੈਟੇਲਾਈਟ

China launches mineral exploration satellite

ਚੰਡੀਗੜ੍ਹ 27 ਦਸੰਬਰ 2021: ਚੀਨ (China) ਨੇ ਐਤਵਾਰ ਨੂੰ ਇੱਕ ਕੈਮਰਾ ਵਾਲਾ ਇੱਕ ਨਵਾਂ ਸੈਟੇਲਾਈਟ ਲਾਂਚ ਕੀਤਾ ਜੋ ਪੰਜ ਮੀਟਰ ਦੇ “ਰੈਜ਼ੋਲੂਸ਼ਨ” ਨਾਲ ਜ਼ਮੀਨ ਦੀਆਂ ਤਸਵੀਰਾਂ ਲੈ ਸਕਦਾ ਹੈ। ਦੇਸ਼ ਦੇ ਰਾਸ਼ਟਰੀ ਪੁਲਾੜ ਪ੍ਰਸ਼ਾਸਨ (CNSA) ਨੇ ਇਹ ਜਾਣਕਾਰੀ ਦਿੱਤੀ। “ਜਿਯੁਆਨ-1 02ਈ” (Jian-1 02E) ਜਾਂ “ਪੰਜ ਮੀਟਰ ਆਪਟੀਕਲ ਸੈਟੇਲਾਈਟ 02” ਨਾਮਕ ਉਪਗ੍ਰਹਿ ਨੂੰ ਉੱਤਰੀ ਚੀਨ (China) ਦੇ ਸ਼ਾਂਕਸੀ ਸੂਬੇ ਵਿੱਚ ਤਾਈਯੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਇੱਕ ਲਾਂਗ ਮਾਰਚ-4ਸੀ ਰਾਕੇਟ ਦੁਆਰਾ ਲਾਂਚ ਕੀਤਾ ਗਿਆ ਸੀ।

ਸੂਤਰਾਂ ਅਨੁਸਾਰ ਜਿਯੁਆਨ-02ਈ ਦਾ ਭਾਰ ਲਗਭਗ 2.5 ਕਿਲੋਗ੍ਰਾਮ ਹੈ ਅਤੇ ਇਹ ‘ਇਨਫਰਾਰੈੱਡ ਅਤੇ ਹਾਈਪਰਸਪੈਕਟਰਲ’ ਕੈਮਰਿਆਂ ਨਾਲ ਲੈਸ ਹੈ। ਇਹ ਕੈਮਰੇ ਧਰਤੀ ਦੀਆਂ ਫੁੱਲ-ਕਲਰ ਤਸਵੀਰਾਂ ਲੈ ਸਕਦੇ ਹਨ। ਇਹ ਉਪਗ੍ਰਹਿ ਪੰਜ ਮੀਟਰ ਦੇ ਆਪਟੀਕਲ ਸੈਟੇਲਾਈਟ 01 ਦੇ ਨਾਲ ਕੰਮ ਕਰੇਗਾ ਅਤੇ ਚੀਨੀ ਖੇਤਰ ਦੇ ਪੁਨਰ ਖੋਜ ਦੇ ਸਮੇਂ ਨੂੰ ਤਿੰਨ ਦਿਨਾਂ ਤੋਂ ਘਟਾ ਕੇ ਦੋ ਦਿਨ ਕਰ ਦੇਵੇਗਾ।

ਖਬਰਾਂ ਮੁਤਾਬਕ ਉਪਗ੍ਰਹਿ ਦੁਆਰਾ ਲਈਆਂ ਗਈਆਂ ਤਸਵੀਰਾਂ ਇੰਜੀਨੀਅਰਾਂ ਨੂੰ ਚੀਨ ਦੇ ਭੂ-ਵਿਗਿਆਨਕ ਵਾਤਾਵਰਣ ਦਾ ਸਰਵੇਖਣ ਕਰਨ ਅਤੇ ਖਣਿਜਾਂ ਦੀ ਖੋਜ ਕਰਨ ਵਿੱਚ ਮਦਦ ਕਰੇਗੀ। ਖਬਰਾਂ ‘ਚ ਕਿਹਾ ਗਿਆ ਹੈ ਕਿ ਟਰਾਂਸਪੋਰਟ, ਖੇਤੀਬਾੜੀ ਅਤੇ ਆਫਤ ਨਿਵਾਰਨ ਵਰਗੇ ਹੋਰ ਖੇਤਰਾਂ ‘ਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਇਨ੍ਹਾਂ ਤਸਵੀਰਾਂ ਤੋਂ ਮਦਦ ਮਿਲੇਗੀ। ਲਾਂਗ ਮਾਰਚ-4ਸੀ ਰਾਕੇਟ ਦੁਆਰਾ ਇੱਕ ਛੋਟਾ ਸੈਟੇਲਾਈਟ ਵੀ ਆਰਬਿਟ ਵਿੱਚ ਭੇਜਿਆ ਗਿਆ ਸੀ, ਜੋ ਕਿ ਬੀਜਿੰਗ 101 ਮਿਡਲ ਸਕੂਲ ਦਾ ਹੈ।

Exit mobile version