Site icon TheUnmute.com

Chine: ਚੀਨ ਨੇ ਧਾਰਮਿਕ ਸਮੱਗਰੀ ਨੂੰ ਆਨਲਾਈਨ ਪ੍ਰਚਾਰ ਕਰਨ ‘ਤੇ ਲਗਾਈ ਪਾਬੰਦੀ

China bans religious content online

ਚੰਡੀਗੜ੍ਹ 23 ਦਸੰਬਰ 2021: (China) ਚੀਨ ਨੇ ਰਾਸ਼ਟਰੀ ਸੁਰੱਖਿਆ ਹਿੱਤਾਂ ਦਾ ਹਵਾਲਾ ਦਿੰਦੇ ਹੋਏ ਸਾਰੀਆਂ ਵਿਦੇਸ਼ੀ ਸੰਸਥਾਵਾਂ ਜਾਂ ਵਿਅਕਤੀਆਂ ਨੂੰ ਦੇਸ਼ ਵਿੱਚ ਧਾਰਮਿਕ ਸਮੱਗਰੀ (Religious Material) ਨੂੰ ਆਨਲਾਈਨ ਪ੍ਰਚਾਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਨਵੇਂ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਸੰਸਥਾ ਜਾਂ ਵਿਅਕਤੀ ਨੂੰ ਉਦੋਂ ਤੱਕ ਇੰਟਰਨੈੱਟ ‘ਤੇ ਧਾਰਮਿਕ ਰਸਮਾਂ ਬਾਰੇ ਜਾਣਕਾਰੀ ਪ੍ਰਸਾਰਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਦੋਂ ਤੱਕ ਉਨ੍ਹਾਂ ਕੋਲ ਚੀਨ ਦੇ ਧਾਰਮਿਕ ਰੈਗੂਲੇਟਰ ਤੋਂ ਲਾਇਸੈਂਸ ਨਾ ਹੋਵੇ।

ਨਵੇਂ ਨਿਯਮ ਅਨੁਸਾਰ ਚੀਨੀ (China) ਰਾਸ਼ਟਰਪਤੀ ਸ਼ੀ ਜਿਨਪਿੰਗ (Xi Jinping) ਦੇ ਇੱਕ ਰਾਸ਼ਟਰੀ ਧਾਰਮਿਕ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਦੋ ਹਫ਼ਤੇ ਬਾਅਦ ਜਾਰੀ ਕੀਤੇ ਗਏ ਸਨ। 4 ਦਸੰਬਰ ਨੂੰ ਧਾਰਮਿਕ ਮਾਮਲਿਆਂ ‘ਤੇ ਇਕ ਰਾਸ਼ਟਰੀ ਸੰਮੇਲਨ (National conference)ਨੂੰ ਸੰਬੋਧਨ ਕਰਦੇ ਹੋਏ ਜਿਨਪਿੰਗ ਨੇ ਚੀਨੀ ਸੰਦਰਭ ‘ਚ ਧਰਮਾਂ ਦੇ ਵਿਕਾਸ ਦੇ ਸਿਧਾਂਤ ਨੂੰ ਬਰਕਰਾਰ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ। ਸੂਤਰਾਂ ਦੇ ਅਨੁਸਾਰ ਜਿਨਪਿੰਗ (Xi Jinping) ਨੇ ਕਿਹਾ ਕਿ ਇਸ ਸਿਧਾਂਤ ‘ਤੇ ਚੱਲਣਾ ਲਾਜ਼ਮੀ ਹੈ ਅਤੇ ਆਨਲਾਈਨ ਧਾਰਮਿਕ (religious material) ਮਾਮਲਿਆਂ ਦੇ ਪ੍ਰਬੰਧਨ ਨੂੰ ਮਜ਼ਬੂਤ ​​ਕੀਤਾ ਜਾਣਾ ਚਾਹੀਦਾ ਹੈ।ਇਹ ਨਿਯਮ ਦੱਸਦੇ ਹਨ ਕਿ ਧਾਰਮਿਕ ਸਮੱਗਰੀ (religious material) ਨੂੰ ਆਨਲਾਈਨ ਪ੍ਰਸਾਰਿਤ ਕਰਨ ਲਈ ਲਾਇਸੈਂਸ ਲਈ ਅਰਜ਼ੀ ਦੇਣ ਵਾਲੇ ਲੋਕ ਚੀਨ ਵਿੱਚ ਸਥਿਤ ਇੱਕ ਸੰਸਥਾ ਜਾਂ ਵਿਅਕਤੀ ਹੋਣੇ ਚਾਹੀਦੇ ਹਨ ਅਤੇ ਚੀਨੀ ਕਾਨੂੰਨ ਦੁਆਰਾ ਮਾਨਤਾ ਪ੍ਰਾਪਤ ਹੋਣੇ ਚਾਹੀਦੇ ਹਨ|

ਨਿਯਮਾਂ ਦੇ ਤਹਿਤ, ਸਥਾਨਕ ਸਰਕਾਰਾਂ ਦੇ ਧਾਰਮਿਕ ਮਾਮਲਿਆਂ ਦੇ ਵਿਭਾਗ ਨੂੰ ਇੱਕ ਲਾਇਸੈਂਸ ਲਈ ਅਰਜ਼ੀ ਦੇਣੀ ਲਾਜ਼ਮੀ ਹੈ ਜੋ ਤਿੰਨ ਸਾਲਾਂ ਲਈ ਵੈਧ ਹੋਵੇਗਾ। ਨਵੇਂ ਨਿਯਮਾਂ ਦੇ ਅਨੁਸਾਰ, ਲਾਇਸੰਸਸ਼ੁਦਾ ਧਾਰਮਿਕ ਸਮੂਹਾਂ, ਧਾਰਮਿਕ ਸਕੂਲਾਂ, ਮੰਦਰਾਂ ਅਤੇ ਚਰਚਾਂ ਨੂੰ ਛੱਡ ਕੇ ਕੋਈ ਵੀ ਸੰਸਥਾ ਜਾਂ ਵਿਅਕਤੀ ਇੰਟਰਨੈਟ ‘ਤੇ ਪ੍ਰਚਾਰ ਨਹੀਂ ਕਰ ਸਕਦਾ ਹੈ। ਨਿਯਮਾਂ ਮੁਤਾਬਕ ਇੰਟਰਨੈੱਟ ‘ਤੇ ਧਾਰਮਿਕ ਸਿੱਖਿਆ ਅਤੇ ਸਿਖਲਾਈ ਦੇਣ ਦੀ ਇਜਾਜ਼ਤ ਨਹੀਂ ਹੋਵੇਗੀ।

Exit mobile version