Site icon TheUnmute.com

ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਵੱਲੋਂ ਸਿੱਖਿਆ ਲੈ ਰਹੇ ਬੱਚਿਆਂ ਨੇ CA ਪ੍ਰੀਖਿਆ ‘ਚ ਸ਼ਾਨਦਾਰ ਸਥਾਨ ਕੀਤੇ ਹਾਸਲ

ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ

ਪਟਿਆਲਾ 11 ਜੁਲਾਈ 2024: ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਵੱਲੋਂ ਲੋੜਵੰਦ ਬੱਚਿਆਂ ਨੂੰ ਦਿੱਤੀ ਜਾ ਰਹੀ ਮੁਫ਼ਤ ਉੱਚੇਰੀ ਸਿੱਖਿਆ ਤਹਿਤ ਅੱਜ ਚਾਰਟਡ ਅਕਾਊਂਟੈਂਟ (CA) ਦੀ ਪ੍ਰੀਖਿਆ ਦੇ ਵੱਖ-ਵੱਖ ਨਤੀਜਿਆਂ ‘ਚ ਬੱਚਿਆਂ ਨੇ ਸ਼ਾਨਦਾਰ ਸਥਾਨ ਹਾਸਲ ਕੀਤੇ ਹਨ | ਇਸ ਮੌਕੇ ਸੁਸਾਇਟੀ ਦੇ ਦਫ਼ਤਰ ‘ਚ ਸੁਸਾਇਟੀ ਦੇ ਪ੍ਰਧਾਨ ਅਜੈ ਅਲੀਪੁਰੀਆ ਦੀ ਅਗਵਾਈ ਹੇਠ ਕਰਵਾਏ ਸਮਾਗਮ ‘ਚ ਸਾਰੇ ਬੱਚਿਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ |

ਸਮਾਗਮ ‘ਚ ਪਹੁੰਚੇ ਸਮਾਜ ਸੇਵਕ ਅਤੇ ਹੋਰਨਾਂ ਨੇ ਕਿਹਾ ਕਿ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਅਜੈ ਅਲੀਪੁਰੀਆ ਅਤੇ ਉਨ੍ਹਾਂ ਦਾ ਪਰਿਵਾਰ ਸੰਸਥਾ ਰਾਹੀਂ ਲੰਮੇ ਸਮੇਂ ਇਸ ਖੇਤਰ ਸੇਵਾ ਨਿਭਾ ਰਿਹਾ ਹੈ | ਇਹ ਸੰਸਥਾ ਬਹੁਤ ਸਾਰੇ ਬੱਚਿਆਂ ਨੂੰ ਪੂਰਨ ਸਿੱਖਿਆ ਦੇ ਚੁੱਕਾ ਹੈ | ਉਨ੍ਹਾਂ ਕਿਹਾ ਕਿ ਇਸ ਸੰਸਥਾ ਦੀ ਜਿੰਨੀ ਤਾਰੀਫ਼ ਕਰੋ ਉਨ੍ਹੀ ਹੀ ਘੱਟ ਹੈ |

ਇਸ ਦੌਰਾਨ ਇਨ੍ਹਾਂ ਬੱਚਿਆਂ ਨੂੰ ਸਿੱਖਿਆ ਦੇ ਰਹੇ ਜੀ.ਕੇ ਇੰਸਟੀਚਿਊਟ ਦੇ ਐਮ.ਡੀ ਸੀਏ ਗਿਤੇਸ਼ ਅਤੇ ਡਾ. ਰਵੀ ਭੂਸ਼ਣ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ | ਉਨ੍ਹਾਂ ਕਿਹਾ ਕਿ ਉਹ ਆਪਣੇ ਇੰਸਟੀਚਿਊਟ ਬੱਚਿਆਂ ਦੀ ਵੱਧ ਤੋਂ ਵੱਧ ਕਰੇਗੀ ਅਤੇ ਭਵਿੱਖ ‘ਚ ਵੀ ਕਰਦੇ ਰਹਿਣਗੇ |

ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਅਜੈ ਅਲੀਪੁਰੀਆ ਨੇ ਕਿਹਾ ਕਿ ਜੇਕਰ ਅਸੀਂ ਜਿੰਦਗੀ ‘ਚ ਕਿਸੇ ਵੀ ਇੱਕ ਲੋੜਵੰਦ ਪਰਿਵਾਰ ਦੇ ਬੱਚੇ ਨੂੰ ਕੰਪਲੀਟ ਐਜੂਕੇਸ਼ਨ ਦੇ ਦਿੱਤੀ ਜਾਵੇ ਤਾਂ ਉਸ ਬੱਚੇ ਦੀਆਂ ਸਾਰੀਆਂ ਪੀੜੀਆਂ ਸੰਵਰ ਜਾਣਗੀਆਂ। ਉਨ੍ਹਾਂ ਕਿਹਾ ਕਿ ਹਰ ਇਨਸਾਨ ਆਪਣੀ ਜ਼ਿੰਦਗੀ ‘ਚ ਇੱਕ ਬੰਚੇ ਨੂੰ ਕੰਪਲੀਟ ਐਜੂਕੇਸ਼ਨ ਦੇਣ ਦਾ ਪ੍ਰਬੰਧ ਜ਼ਰੂਰ ਕਰੇ | ਉਨ੍ਹਾਂ ਕਿਹਾ ਕਿ ਸ਼ੀਲਾ ਅਲੀਪੁਰੀਆ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਦਾ ਕੰਪਲੀਟ ਡੋਨੇਟ ਐਜੂਕੇਸ਼ਨ ਦੇਣਾ ਹੀ ਅਸਲ ਟੀਚਾ ਹੈ।

ਅਜੈ ਅਲੀਪੁਰੀਆ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਨੇ ਅੱਜ ਸੀਏ (CA) ਦੀ ਪ੍ਰੀਖਿਆ ‘ਚ ਸ਼ਾਨਦਾਰ ਸਥਾਨ ਹਾਸਲ ਕੀਤੇ ਹਨ, ਇਹ ਬੱਚੇ ਬਹੁਤ ਲੋੜਵੰਦ ਪਰਿਵਾਰਾਂ ਤਾਂ ਸੰਬੰਧ ਰੱਖਦੇ ਹਨ ਅਤੇ ਉੱਚ ਸਿੱਖਿਆ ਇਨ੍ਹਾਂ ਬੱਚਿਆਂ ਨੂੰ ਉਚਾਈਆਂ ਤੱਕ ਲੈ ਜਾਵੇਗੀ | ਉਨ੍ਹਾਂ ਕਿਹਾ ਕਿ ਇਨ੍ਹਾਂ ਸੱਤ ਬੱਚਿਆਂ ‘ਚੋਂ ਮਨੋਜ ਪੂਰੀ ਚਾਰਟਡ ਅਕਾਊਂਟੈਂਟ (CA) ਮੁਕੰਮਲ ਕਰ ਚੁੱਕਾ ਹੈ | ਮਨਜੋਤ, ਸ਼ਿਵਾਨੀ, ਸਲੋਨੀ ਅਤੇ ਵਿਸ਼ਾਲੀ ਨੇ ਦੋ ਗਰੁੱਪ ਪੂਰੀ ਤਰ੍ਹਾਂ ਮੁਕੰਮਲ ਕਰ ਲਏ ਹਨ | ਇਸਦੇ ਨਾਲ ਹੀ ਆਦਿਤਿਆ ਤੇ ਹੋਰ ਵਿਦਿਆਰਥੀਆਂ ਨੇ ਇੱਕ ਗਰੁੱਪ ਮੁਕੰਮਲ ਕਰ ਲਿਆ ਹੈ | ਇਸ ਮੌਕੇ ਮੈਡਮ ਅਨੁਰਾਧਾ ਅਲੀਪੁਰੀਆ, ਸੰਜੇ ਅਲੀਪੁਰੀਆ, ਪੂਨਮ ਅਲੀਪੁਰੀਆ, ਅਭਿਸ਼ੇਕ ਗੁਪਤਾ ਅਲੀਪੁਰੀਆ, ਡਾ. ਰਵੀ ਭੂਸ਼ਣ, ਸੀਏ ਗਿਤੇਸ਼ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਮੌਜੂਦ ਰਹੇ ।

ਸਖ਼ਤ ਮਿਹਨਤ ਹੀ ਸਫਲਤਾ ਦੀ ਪੂੰਜੀ : ਡਾ. ਅਰੂਣ ਚੋਪੜਾ

ਇਸ ਸਮਾਗਮ ਮੌਕੇ ਸੁਸਾਇਟੀ ਦੇ ਚੇਅਰਮੈਨ ਅਤੇ ਦਿਲ ਦੇ ਰੋਗਾਂ ਦੇ ਮਾਹਰ ਸੀਨੀਅਰ ਡਾ. ਅਰੂਣ ਚੋਪੜਾ ਨੇ ਕਿਹਾ ਕਿ ਸਖ਼ਤ ਮਿਹਨਤ ਹੀ ਸਫਲਤਾ ਦੀ ਪੂੰਜੀ ਹੈ। ਸਖ਼ਤ ਮਿਹਨਤ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਹ ਸਾਰੇ ਬੱਚੇ ਆਮ ਘਰਾਂ ਦੇ ਬੱਚੇ ਹਨ | ਇਨ੍ਹਾਂ ਬੱਚਿਆਂ ਦੇ ਮਾਪੇ ਰੋਜੀ-ਰੋਟੀ ਲਈ ਸਖ਼ਤ ਮਿਹਨਤ ਕਰਦੇ ਹਨ ਅਤੇ ਆਪਣਾ ਘਰ ਚਲਾਉਂਦੇ ਹਨ | ਇਨ੍ਹਾਂ ਬੱਚਿਆਂ ਦੇ ਪੜ੍ਹਨ ਦਾ ਸੁਪਨਾ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਨੇ ਪੂਰਾ ਕਰ ਦਿਖਾਇਆ | ਅਲੀਪੁਰੀਆ ਚੈਰੀਟੇਬਲ ਨੇ ਪਟਿਆਲਾ ਦੇ ਸਭ ਤੋਂ ਵੱਡੇ ਇੰਸਟੀਚਿਊਟ ਜੀਕੇ ਇੰਸਟੀਚਿਊਟ ਨਾਲ ਮਿਲਕੇ ਇਨ੍ਹਾਂ ਪਰਿਵਾਰਾਂ ਦੇ ਸੁਪਨੇ ਸਾਕਾਰ ਕਰਕੇ ਦਿਖਾਏ | ਉਨ੍ਹਾਂ ਨੇ ਮੁਫ਼ਤ ਸਿੱਖਿਆ ਦੇਣ ਲਈ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਦੀ ਸ਼ਲਾਘਾ ਕੀਤੀ |

ਲੋੜਵੰਦ ਬੱਚਿਆਂ ਨੂੰ ਉੱਚ ਸਿੱਖਿਆ ਦੇਣ ਲਈ ਵਰਦਾਨ ਸਾਬਤ ਹੋ ਰਹੀ ਸੁਸਾਇਟੀ: MLA ਅਜੀਤਪਾਲ ਕੋਹਲੀ

ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਲੋੜਵੰਦ ਬੱਚਿਆਂ ਨੂੰ ਉੱਚ ਸਿੱਖਿਆ ਦੇਣ ਲਈ ਵਰਦਾਨ ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਅਜੈ ਅਲੀਪੁਰੀਆ ਪਰਿਵਾਰ ਨੇ ਸਮਾਜ ਸੇਵਾ ‘ਚ ਜੋ ਛਾਪ ਪੂਰੇ ਜ਼ਿਲ੍ਹਾ ਪਟਿਆਲਾ ਤੇ ਪੰਜਾਬ ‘ਚ ਛੱਡੀ ਹੈ, ਉਸਦਾ ਕੋਈ ਸਾਨੀ ਨਹੀਂ ਹੋ ਸਕਦਾ। ਅਜਿਹੀਆਂ ਸੁਸਾਇਟੀਆਂ ਸਮਾਜ ਦਾ ਆਇਨਾ ਹਨ ਤੇ ਮੈਂ ਹਰ ਸਮੇਂ ਇਸ ਸੁਸਾਇਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗਾ | ਉਨ੍ਹਾਂ ਕਿਹਾ ਕਿ ਜਿੱਥੇ ਵੀ ਸੁਸਾਇਟੀ ਦੇ ਪ੍ਰਧਾਨ ਅਜੈ ਅਲੀਪੁਰੀਆ ਸਮਾਜ ਸੇਵਾ ਲਈ ਤੇ ਬੱਚਿਆਂ ਦੀ ਬਿਹਤਰੀ ਲਈ ਜੋ ਵੀ ਆਦੇਸ਼ ਦੇਣਗੇ, ਮੈਂ ਆਪਣੇ ਵੱਲੋਂ ਉਸਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।

Exit mobile version