Site icon TheUnmute.com

ਰਾਸ਼ਟਰੀ ਯੁੱਧ ਸਮਾਰਕ ‘ਤੇ ਤਿੰਨੋ ਸੈਨਾਵਾਂ ਦੇ ਮੁਖੀਆਂ ਨੇ ਸ਼ਰਧਾਂਜਲੀ ਭੇਟ ਕੀਤੀ

74th National Army Day)

ਚੰਡੀਗੜ੍ਹ 15 ਜਨਵਰੀ 2022: ਦੇਸ਼ ਅੱਜ 74ਵਾਂ ਰਾਸ਼ਟਰੀ ਸੈਨਾ ਦਿਵਸ (74th National Army Day) ਮਨਾ ਰਿਹਾ ਹੈ। ਭਾਰਤ ਦੀ ਤਿੰਨੋ ਸੈਨਾਵਾਂ ਦੇ ਮੁਖੀਆਂ (Army Chiefs) ਨੇ ਰਾਸ਼ਟਰੀ ਯੁੱਧ ਸਮਾਰਕ ‘ਤੇ ਸ਼ਰਧਾਂਜਲੀ ਭੇਟ ਕੀਤੀ | ਇਸ ਦੌਰਾਨ ਹਥਿਆਰਬੰਦ ਬਲਾਂ ਦੇ ਮੁਖੀਆਂ ਜਨਰਲ ਮਨੋਜ ਮੁਕੁੰਦ ਨਰਵਾਣੇ (ਫੌਜ), ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ (ਏਅਰ ਫੋਰਸ) ਅਤੇ ਐਡਮਿਰਲ ਆਰ ਹਰੀ ਕੁਮਾਰ (ਨੇਵੀ) ਨੇ ਰਾਸ਼ਟਰੀ ਯੁੱਧ ਸਮਾਰਕ ‘ਤੇ ਫੁੱਲਮਾਲਾਵਾਂ ਭੇਟ ਕੀਤੀਆਂ। ਇਸ ਦਿਨ ਦੇਸ਼ ਅਤੇ ਇਸਦੇ ਨਾਗਰਿਕਾਂ ਦੀ ਨਿਰਸਵਾਰਥ ਰੱਖਿਆ ਕਰਨ ਵਾਲੇ ਬਹਾਦਰ ਨਾਇਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਭਾਰਤੀ ਫੌਜ ਦੇ ਪਹਿਲੇ ਕਮਾਂਡਰ-ਇਨ-ਚੀਫ ਵਜੋਂ ਅਹੁਦਾ ਸੰਭਾਲਣ ਵਾਲੇ ਲੈਫਟੀਨੈਂਟ ਜਨਰਲ ਕੇਐਮ ਕਰਿਅੱਪਾ ਦੀ ਯਾਦ ਵਿੱਚ ਹਰ ਸਾਲ 15 ਜਨਵਰੀ ਨੂੰ ਭਾਰਤੀ ਸੈਨਾ ਦਿਵਸ ਮਨਾਇਆ ਜਾਂਦਾ ਹੈ।

ਦੱਸ ਦੇਈਏ ਕਿ ਦਿੱਲੀ ਦੇ ਕਰਿਅੱਪਾ ਪਰੇਡ ਗਰਾਊਂਡ ‘ਚ ਫੌਜ ਦੀ ਪਰੇਡ ਦਾ ਆਯੋਜਨ ਕੀਤਾ ਗਿਆ ਹੈ। ਅੱਜ ਕਈ ਸੂਰਬੀਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਅੱਜ ਪਰਮਵੀਰ ਚੱਕਰ ਅਤੇ ਵੀਰ ਚੱਕਰ ਨਾਲ ਸਨਮਾਨਿਤ ਸਾਬਕਾ ਸੈਨਿਕ ਵੀ ਸਮਾਗਮ ਵਿੱਚ ਆਪਣੀ ਹਾਜ਼ਰੀ ਲਗਵਾਉਣਗੇ। ਕਈ ਹੋਰਾਂ ਨੂੰ ਉਨ੍ਹਾਂ ਦੀ ਸੇਵਾ ਲਈ ਬਹਾਦਰੀ ਪੁਰਸਕਾਰ ਅਤੇ ਸੇਵਾ ਮੈਡਲ ਦਿੱਤੇ ਜਾਣਗੇ। ਇਸ ਸਾਲ ਇਹ ਜਸ਼ਨ ਕਾਫੀ ਮਹੱਤਵਪੂਰਨ ਹੋਣਗੇ, ਕਿਉਂਕਿ ਭਾਰਤੀ ਫੌਜ ਨੇ ਕਈ ਮੀਲ ਪੱਥਰ ਹਾਸਲ ਕੀਤੇ ਹਨ।

Exit mobile version