ਚੰਡੀਗੜ੍ਹ, 16 ਜੁਲਾਈ 2024: ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ (Anurag Verma) ਨੇ ਅੱਜ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਅਹਿਮ ਬੈਠਕ ਕੀਤੀ | ਇਸ ਬੈਠਕ ‘ਚ ਨਗਰ ਨਿਗਮ ਕਮਿਸ਼ਨਰ, ਏ.ਡੀ.ਸੀਜ਼ (ਸ਼ਹਿਰੀ ਵਿਕਾਸ), ਈਓ, ਐਕਸੀਅਨ ਅਤੇ ਸਿਵਲ ਸਰਜਨ ਵੀ ਮੌਜੂਦ ਰਹੇ | ਇਸ ਬੈਠਕ ਦਾ ਮਕਸਦ ਪੰਜਾਬ ‘ਚ ਡਾਇਰੀਆ ਦੇ ਫੈਲਾਅ ਨੂੰ ਰੋਕਣ ਲਈ ਸ਼ਖਤ ਚੁੱਕਣਾ ਹੈ |
ਪੰਜਾਬ ਸਰਕਾਰ ਵੱਲੋਂ ਸਾਰੀਆਂ ਨਗਰ ਨਿਗਮਾਂ ਅਤੇ ਮਿਉਂਸਪਲ ਕਮੇਟੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਆਪਣੇ-ਆਪਣੇ ਖੇਤਰਾਂ ‘ਚ ਲੋਕਾਂ ਨੂੰ ਪੀਣ ਲਈ 100 ਫੀਸਦੀ ਸਾਫ ਪਾਣੀ ਯਕੀਨੀ ਬਣਾਉਣ ਲਈ ਕਿਹਾ ਹੈ | ਮੁੱਖ ਸਕੱਤਰ ਨੇ ਸਾਰੇ ਡੀਸੀ, ਨਗਰ ਨਿਗਮ ਕਮਿਸ਼ਨਰਾਂ ਤੇ ਕਾਰਜਕਾਰੀ ਅਧਿਕਾਰੀਆਂ ਨੂੰ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ‘ਚ ਨਿੱਜੀ ਦੌਰਾਨ ਕਰਨ ਲਈ ਕਿਹਾ ਹੈ |
ਇਸਦੇ ਹੀ ਉਨ੍ਹਾਂ (Anurag Verma) ਨੇ ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਨੂੰ ਸਾਰੇ ਐਕਸੀਅਨ ਅਤੇ ਐਸ.ਡੀ.ਓ ਤੋਂ ਸਾਰੇ ਪਿੰਡਾਂ ਦਾ ਦੌਰਾਨ ਕਰਨ ਅਤੇ ਸਾਫ਼ ਪਾਣੀ ਦੀ ਸਪਲਾਈ ਸਬੰਧੀ ਸਰਟੀਫਿਕੇਟ ਲੈਣ ਦੀ ਹਦਾਇਤ ਦਿੱਤੀ ਹੈ | ਇਸਦੇ ਨਾਲਮਹਿ ਲੋੜੀਂਦੀ ਮਾਤਰਾ ‘ਚ ਕਲੋਰੀਨ ਦੀਆਂ ਗੋਲੀਆਂ ਦੀ ਸਪਲਾਈ ਯਕੀਨੀ ਬਣਾਈ ਜਾਵੇ।
ਅਨੁਰਾਗ ਵਰਮਾ ਨੇ ਹੁਣ ਤੱਕ ਬਿਮਾਰ ਪਏ ਵਿਅਕਤੀਆਂ ਦਾ ਮੁਫ਼ਤ ਅਤੇ ਢੁੱਕਵਾਂ ਇਲਾਜ ਯਕੀਨੀ ਬਣਾਉਣ ਲਈ ਸਿਹਤ ਸਕੱਤਰ ਨੂੰ ਹਦਾਇਤ ਕੀਤੀ ਹੈ । ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਹੈ |