The Unmute ਸੰਪਾਦਕੀ
ਹਰਪ੍ਰੀਤ ਸਿੰਘ ਕਾਹਲੋਂ
Sr Executive Editor
ਪ੍ਰਾਈਵੇਟ ਸਕੂਲਾਂ ਨੂੰ ਮੁੱਖ ਮੰਤਰੀ ਦੀਆਂ ਹਦਾਇਤਾਂ ਪਰ ਸਿੱਖਿਆ ਖੇਤਰ ਵਿਚ ਵੱਡੇ ਸੁਧਾਰਾਂ ਦੀ ਉਡੀਕ ਅਜੇ ਵੀ ਬਾਕੀ
ਮੋਦੀ ਵਰਸ਼ਨ 2.0
ਆਜ ਕੀ ਤਾਜ਼ਾ ਖ਼ਬਰ
ਆਜ ਕੀ ਤਾਜ਼ਾ ਖ਼ਬਰ
ਆਜ ਕੀ ਤਾਜ਼ਾ ਖ਼ਬਰ
ਇਤਿਹਾਸਕ ਫੈਸਲਾ ਹੀ ਹੈ। ਜੋ ਇਤਿਹਾਸ ਵਿਚ ਸਾਬਕਾ ਮੁੱਖ ਮੰਤਰੀਆਂ ਦਾ ਐਲਾਨ ਹੁੰਦਾ ਸੀ।ਉਹੀ ਐਲਾਨ ਇਤਿਹਾਸ ਤੋਂ ਪ੍ਰੇਰਿਤ ਮੌਜੂਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਕਰ ਦਿੰਦੇ ਹਨ।
CM ਭਗਵੰਤ ਮਾਨ ਦਾ ਸਿੱਖਿਆ ਬਾਰੇ ਵੱਡਾ ਫੈਸਲਾ
ਨਿੱਜੀ ਸਕੂਲਾਂ ‘ਤੇ ਫ਼ੀਸ ਵਾਧੇ ਨੂੰ ਲੈ ਕੇ ਲਾਈ ਪਾਬੰਦੀ
ਨਵੇਂ ਸੈਸ਼ਨ ਵਿੱਚ ਅਡਮੀਸ਼ਨ ਦੀ ਫੀਸ ਵਧਾਉਣ ਦੀ ਆਗਿਆ ਨਹੀਂ
ਕੋਈ ਵੀ ਸਕੂਲ ਕਿਸੇ ਖਾਸ ਦੁਕਾਨ ਤੋਂ ਕਿਤਾਬਾਂ ਜਾਂ ਵਰਦੀਆਂ ਖਰੀਦਣ ਲਈ ਨਹੀਂ ਬੋਲੇਗਾ
ਪਹਿਲੀ ਗੱਲ
ਇਹ ਐਲਾਨ ਹਰ ਵਾਰ ਹਰ ਸਰਕਾਰ ਕਰਦੀ ਹੈ
ਦੂਜੀ ਗੱਲ
ਵਾਧਾ ਨਹੀਂ ਤਾਂ ਇਹਦੇ ਬਾਵਜੂਦ ਨਿੱਜੀ ਸਕੂਲ ਪਹਿਲਾਂ ਤੋਂ ਹੀ ਫੀਸ ਅਤਿ ਤੋਂ ਜ਼ਿਆਦਾ ਵਸੂਲ ਰਹੇ ਹਨ। ਕੀ ਮੁੱਖ ਮੰਤਰੀ ਸਾਹਬ ਦਾ ਭਾਵ ਇਹ ਹੈ ਕਿ ਪਿਛਲੀਆਂ ਫੀਸਾਂ ਦੀ ਸਲੈਬ ਠੀਕ ਹੈ ?
ਮਹੱਤਵਪੂਰਨ ਨੁੱਕਤਾ
1.ਹੋਣਾ ਇਹ ਚਾਹੀਦਾ ਸੀ ਕਿ ਸਿੱਖਿਆ ਖੇਤਰ ਵਿਚ ਨਿੱਜੀ ਸਕੂਲਾਂ ਦੀ ਅਤਿ ਤੋਂ ਵੱਧ ਲੱਕਤੋੜ ਫੀਸਾਂ ਦੀ ਸਲੈਬ ਪੰਜਾਬ ਭਰ ਤੋਂ ਇੱਕਠੀਆਂ ਕੀਤੀਆਂ ਜਾਂਦੀਆਂ ਅਤੇ ਇਸ ਸਬੰਧੀ ਮਾਣਕ ਤੈਅ ਕੀਤੇ ਜਾਂਦੇ ਕਿ ਸਕੂਲ ਇਸ ਮਾਪਦੰਡ ਤੋਂ ਵੱਧ ਫੀਸ ਵਸੂਲੀ ਨਹੀਂ ਕਰ ਸਕਦੇ।
2.ਵੇਖਣਾ ਇਹ ਚਾਹੀਦਾ ਸੀ (ਨੱਥੀ ਤਸਵੀਰ ਵੇਖੋ) ਕਿ ਨਰਸਰੀ ਕਲਾਸ ਦੀ ਕਿਤਾਬ ਆਖ਼ਰ ਏਡਾ ਕਿਹੜਾ ਗਿਆਨ ਦੱਸ ਰਹੀ ਹੈ ਕਿ ਉਹਦੀਆਂ ਕੀਮਤਾਂ (ਹਵਾਲੇ ਵਜੋਂ : ਹਿਸਾਬ : ₹ 315/ ਰੌਣਕ ₹ 245) ਏਨੀਆਂ ਕੀਮਤਾਂ ‘ਤੇ ਵੇਚੀਆਂ ਜਾ ਰਹੀਆਂ ਹਨ। ਚੇਤਨ ਭਗਤ ਦਾ ਬੈਸਟ ਸੇਲਰ ਨਾਵਲ ਵੀ ਇਹਨਾਂ ਤੋਂ ਸਸਤੇ ਭਾਅ ‘ਤੇ ਹੈ।
3.ਸਕੂਲ ਕਿਸੇ ਖਾਸ ਪਬਲੀਕੇਸ਼ਨਜ਼ ਨਾਲ ਗਠਜੋੜ ਕਰਦੇ ਹਨ। ਇੰਝ ਮੁਨਾਫ਼ੇ ਦੀ ਖੇਡ ਉਵੇਂ ਹੈ ਜਿਵੇਂ ਫਾਰਮੇਸੀ ਅਤੇ ਡਾਕਟਰ ਦੀ ਗੰਢ ਤੁੱਪ ਹੁੰਦੀ ਹੈ।
4.ਸਰਕਾਰੀ ਸਕੂਲਾਂ ਵਿਚ ਮਾਪਿਆਂ ਵੱਲੋਂ ਭੇਜਣ ਦਾ ਇੱਕ ਕਾਰਨ ਤਾਂ ਆਮ ਚਰਚਾ ਵਿੱਚ ਹੈ ਕਿ ਮਾਪੇ ਸਟੇਟਸ ਕਰਕੇ ਪਾਉਂਦੇ ਹਨ। ਪਰ ਸਰਕਾਰ ਜੇ ਸੱਚੀਓਂ ਇਤਿਹਾਸਕ ਫੈਸਲਾ ਕਰਨਾ ਚਾਹੁੰਦੀ ਹੈ ਤਾਂ ਉਹ ਇਹ ਕਰੇ ਕੇ ਸਰਕਾਰੀ ਸਕੂਲਾਂ ਲਈ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਕਰੇ। ਕੰਮਕਾਜੀ ਮਾਪੇ ਇਹ ਚਾਹੁੰਦੇ ਹਨ ਬੱਚੇ ਨੂੰ ਕੋਈ ਘਰ ਤੋਂ ਲੈ ਕੇ ਜਾਵੇ ਅਤੇ ਘਰ ਹੀ ਛੱਡ ਕੇ ਜਾਵੇ।
ਪਿੰਡ ਤੇਈਪੁਰ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲ ਲਈ ਪੰਚਾਇਤ ਨੇ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਕੀਤਾ ਹੈ। ਇਸ ਦੇ ਸਾਰਥਕ ਪ੍ਰਮਾਣ ਨਜ਼ਰ ਆਏ ਹਨ। ਪੰਜਾਬ ਵਿਚ ਤੁਗਲਵਾੜਾ ਰਿਆੜਕੀ ਸਕੂਲ ਵੀ ਹੈ। ਮਿਆਰੀ ਸਿੱਖਿਆ ਵਿੱਚ ਉਹ ਪੰਜਾਬ ਦੇ ਸਿੱਖਿਆ ਖੇਤਰ ਦੀ ਮਿਸਾਲ ਹੈ। ਪੰਜਾਬ ਸਰਕਾਰ ਨੂੰ ਨਿੱਜੀ ਸਕੂਲਾਂ ਦੇ ਬਰਾਬਰ ਮਿਆਰੀ ਸਿੱਖਿਆ ਲਈ ਬਦਲ ਵੀ ਦੇਣੇ ਪੈਣਗੇ।
ਬਤੌਰ ਪੱਤਰਕਾਰ ਮੈਂ ਤਾਂ ਉਹਨਾਂ ਨੁਕਤਿਆਂ ਨੂੰ ਚੁੱਕ ਰਿਹਾ ਹਾਂ ਜੋ ਮੈਂ ਆਲੇ-ਦੁਆਲੇ ਵੇਖਦਾ ਹਾਂ। ਇਹ ਖੇਤਰ ਵਿੱਚ ਤੁਹਾਨੂੰ ਮਾਹਰ ਸਿੱਖਿਆਸ਼ਾਸਤਰੀਆਂ ਦੀ ਮਦਦ ਲੈ ਕੇ ਵੱਡਾ ਮਾਡਲ ਬਣਾਉਣਾ ਪਵੇਗਾ।
ਮਿਆਰੀ ਸਿੱਖਿਆ
ਸਸਤੀ ਸਿੱਖਿਆ
ਇਹ ਦੋ ਸੂਤਰ ਪੰਜਾਬ ਸਰਕਾਰ ਦੇ ਸਿੱਖਿਆ ਖੇਤਰ ਵਿੱਚ ਮੂਲ ਹੋਣੇ ਚਾਹੀਦੇ ਹਨ। ਫਿਰ ਚਾਹੇ ਉਹ ਨਿੱਜੀ ਸਕੂਲ ਹੋਵੇ ਜਾਂ ਸਰਕਾਰੀ ਸਕੂਲ ਹੋਵੇ।
ਭਗਵੰਤ ਮਾਨ ਸਾਹਬ ਇਹ ਮਸਲਾ ਸਕੂਲਾਂ ਦੇ ਸਿੱਖਿਆ ਖੇਤਰ ਦੇ ਬਣਾਏ ਮਾਪਦੰਡ, ਤਾਨਾਸ਼ਾਹੀ, ਸਿੱਖਿਆ ਮਿਆਰ ਅਤੇ ਖਰਚੇ ਦੇ ਲਿਹਾਜ਼ ਤੋਂ ਗੰਭੀਰ ਕਦਮ ਪੁੱਟਣੇ ਦੀ ਸਖ਼ਤ ਲੋੜ ਮਹਿਸੂਸ ਕਰਦੇ ਹਨ। ਮਹਿਸੂਸ ਕੀ ਹਰ ਹਾਲ ਵਿਚ ਇਹਨਾਂ ਬਾਰੇ ਕੰਮ ਕਰਨਾ ਤਬਦੀਲੀ ਸੀ। ਇਹ ਇਤਿਹਾਸਕ ਫੈਸਲਾ ਕਿਵੇਂ ਹੈ ਸਿਰ ਤੋਂ ਉੱਪਰ ਲੰਘੀ ਗੱਲ ਹੈ।
ਖ਼ੈਰ ਪਹਿਲਾਂ ਵੀ ਲਿਖਿਆ ਸੀ
ਇਹ ਪੰਜਾਬ ਦੇ ਪ੍ਰਾਈਵੇਟ ਸਕੂਲ ਦੀ ਫੀਸ ਸਲੈਬ ਹੈ। ਇਹ ਸੱਤਵੀਂ ਜਮਾਤ ਦੇ ਵਿਦਿਆਰਥੀ ਦੀ ਫੀਸ ਸਲੈਬ ਹੈ। ਇਹਤੋਂ ਵੱਡੀਆਂ ਜਮਾਤਾਂ ਦੀ ਸਲੈਬ ਸੋਚੋ ਕਿੱਥੇ ਪਹੁੰਚਦੀ ਹੋਵੇਗੀ। ਇਸ ਤੋਂ ਮਹਿੰਗੇ ਸਕੂਲ ਵੀ ਹਨ। ਅਜਿਹੇ ਅਣਗਿਣਤ ਸਕੂਲ ਹਨ। ਇੱਕ ਬੱਚੇ ਦੀ ਫੀਸ ਏਨੀ ਹੈ। ਇਸ ਬਾਰੇ ਪਿਛਲੀਆਂ ਸਰਕਾਰਾਂ ਨੇ ਕੋਈ ਕਦਮ ਨਹੀਂ ਚੁੱਕਿਆ।
ਧਿਆਨ ਨਾਲ ਵੇਖੋ ਮੋਹਾਲੀ ਦੇ ਇਸ ਸਕੂਲ ਦੀ ਟਿਉਸ਼ਨ ਫੀਸ 3 ਮਹੀਨਿਆਂ ਦੀ ₹21000 ਹੈ। ਇਸੇ ਸਕੂਲ ਦੀ ਏਡਮਿਸ਼ਨ ਫ਼ੀਸ ₹ 25000 ਸਲਾਨਾ ਹੈ। ਜੀਹਨੂੰ ਸਕੂਲ 4 ਹਿੱਸਿਆਂ ਵਿਚ ਮੰਗ ਰਿਹਾ ਹੈ। ਇਸ ਤੋਂ ਇਲਾਵਾ ਹੋਰ ਖਰਚੇ ਵੀ ਹਨ।
ਉਹਨੂੰ ਪਹਿਲੀ ਵਿਚ ਆਉਣ ਤੋਂ ਪਹਿਲਾਂ ਤਿੰਨ ਜਮਾਤਾਂ ਵੀ ਪੜ੍ਹਾਈਆਂ ਜਾਣਗੀਆਂ। ਉਹਨਾਂ ਵਿੱਚ ਉਹਨਾਂ ਨੂੰ ਪੰਜਾਬੀ ਨਹੀਂ ਪੜ੍ਹਾਈ ਜਾਵੇਗੀ। ਸਿੱਖਿਆ ਖੇਤਰ ਵਿੱਚ ਪ੍ਰਾਈਵੇਟ ਅਦਾਰਿਆਂ ਨੂੰ ਸਬਸਿਡੀ ਵਿਚ ਸਸਤੀਆਂ ਜ਼ਮੀਨਾਂ ਸਰਕਾਰ ਇਸ ਭਾਵਨਾ ਨਾਲ ਦਿੰਦੀ ਹੈ ਕਿ ਇੰਝ ਸੂਬੇ ਦੀ ਜ਼ੁਬਾਨ,ਵਿਰਾਸਤ ਨੂੰ ਸਕੂਲ ਹੁੰਗਾਰਾ ਦੇਣਗੇ।
ਪਰ ਪੰਜਾਬ ਵਿਚ ਸਕੂਲ ਸ਼ਹੀਦੀ ਦਿਹਾੜਿਆਂ ਵਿਚ ਬੱਚਿਆਂ ਨੂੰ ਪੰਜਾਬ ਦੇ ਸ਼ਹੀਦੀ ਸਾਕੇ ਤੋਂ ਜਾਣੂ ਨਹੀਂ ਕਰਵਾਉਂਦੇ। ਇਸ ਤੋਂ ਇਲਾਵਾ ਉਹ ਹਰ ਤਿਓਹਾਰ ਮਣਾਉਣਗੇ। ਪੈਸੇ ਉਗਰਾਹੀ ਲਈ ਕਈ ਤਰ੍ਹਾਂ ਦੇ ਫੰਡ ਪ੍ਰੋਗਰਾਮ ਬਣਾਉਣਗੇ।
1.ਪਹਿਲਾਂ ਬੀ ਐੱਡ ਕਰਨੀ ਹੁੰਦੀ ਸੀ ਤਾਂ ਦਾਖ਼ਲਾ ਇਮਤਿਹਾਨ ਹੁੰਦਾ ਸੀ। ਫਿਰ ਸਰਕਾਰ ਨੇ ਪ੍ਰਾਈਵੇਟ ਬੀ ਐੱਡ ਕਾਲਜ ਵਧਾਏ। ਉਹਨਾਂ ਨੂੰ ਕਮਾਈ ਤਾਂ ਹੋਣੀ ਸੀ ਜੇ ਬੱਚੇ ਵੱਧ ਤੋਂ ਵੱਧ ਲੱਖਾਂ ਰੁਪਏ ਦੇਕੇ ਗਿਣਤੀ ਵਧਾਉਣ। ਗਿਣਤੀ ਵਧਾਉਣ ਲਈ ਦਾਖ਼ਲਾ ਇਮਤਿਹਾਨ ਬੰਦ ਕੀਤੇ ਗਏ। ਤਾਂ ਕਿ ਬੀ ਐਡ ਕਰ ਕਰਕੇ ਸਭ ਨੌਕਰੀ ਦੀ ਕਤਾਰ ਵਿਚ ਆ ਲੱਗਣ।
2.ਨੌਕਰੀ ਤੋਂ ਰੋਕਣ ਲਈ ਛਾਨਣੀ ਦੂਹਰੀ ਕੀਤੀ। ਇੰਝ ਗੁਣਵੱਤਾ ਪਰਖਣ ਨੂੰ ਬਹਾਨਾ ਬਣਾਇਆ। ਜਦੋਂ ਕਿ ਇਹੋ ਪੜ੍ਹਾਈ ਤੋਂ ਪਹਿਲਾਂ ਹੀ ਦਾਖ਼ਲੇ ਇਮਤਿਹਾਨ ਵਿੱਚ ਛਾਨਣੀ ਲਾ ਲੈਂਦੇ। ਪਰ ਇੰਝ ਪ੍ਰਾਈਵੇਟ ਅਦਾਰਿਆਂ ਨੇ ਕਮਾਈ ਕਿਵੇਂ ਕਰਨੀ ਸੀ।
3.ਸਿਸਟਮ ਨੇ ਪੜ੍ਹਾਈ ਤੋਂ ਨੌਕਰੀ ਤੱਕ ਰਿਜਸਟ੍ਰੇਸ਼ਨ ਦੇ ਨਾਮ ਤੇ, ਛਾਨਣੀ ਦੇ ਨਾਮ ਤੇ ਜੋ ਸਿਸਟਮ ਬਣਾਇਆ ਹੈ ਉਹ ਸਿੱਖਿਆ ਇੰਡਸਟਰੀ ਨੂੰ ਮੁਨਾਫ਼ੇ ਤਾਂ ਦਵਾ ਰਹੇ ਹਨ ਪਰ ਮਾਪਿਆਂ ਅਤੇ ਵਿਦਿਆਰਥੀਆਂ ਦੀ ਆਰਥਿਕ ਮਾਨਸਿਕ ਲੁੱਟ ਜ਼ੋਰਾਂ ‘ਤੇ ਕਰ ਰਹੇ ਹਨ।
4.ਇਹ ਕਹਿਣਾ ਸੁਰਖ਼ਰੂ ਹੋਣਾ ਹੈ ਕਿ ਸਰਕਾਰੀ ਵਿਚ ਪੜ੍ਹਾ ਲਵੋ। ਪਰ ਪ੍ਰਾਈਵੇਟ ਨੂੰ ਇਸ ਲਿਹਾਜ਼ ਤੋਂ ਸੁਰਖ਼ਰੂ ਨਹੀਂ ਕਰ ਸਕਦੇ। ਇਹ ਫੋਟੋ ਸਿਰਫ ਨਮੂਨਾ ਹੈ। ਹਾਲਤ ਇਸ ਤੋਂ ਗੰਭੀਰ ਹੈ। ਦਾਖ਼ਲੇ ਸ਼ੁਰੂ ਹੋਣ ਵਾਲੇ ਹਨ। ਸਮੇਂ ‘ਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।
~ ਹਰਪ੍ਰੀਤ ਸਿੰਘ ਕਾਹਲੋਂ