Site icon TheUnmute.com

ਪੰਜਾਬ ‘ਚ ਮੁੱਖ ਮੰਤਰੀ ਹੀ ਹੋਣਾ ਚਾਹੀਦਾ ਯੂਨੀਵਰਸਿਟੀ ਦਾ ਚਾਂਸਲਰ: CM ਭਗਵੰਤ ਮਾਨ

Halwara Airport

ਚੰਡੀਗੜ੍ਹ, 19 ਜੁਲਾਈ 2024: ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿੱਲ 2023 ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਵਾਪਸ ਕਰਨ ‘ਤੇ ਮੁੱਖ ਮੰਤਰੀ ਭਗਵੰਤ ਮਾਨ (CM Bhagwant mann) ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ | ਉਨ੍ਹਾਂ ਕਿਹਾ ਕਿ ਚੁਣੇ ਹੋਇਆ ਮੁੱਖ ਮੰਤਰੀ ਯੂਨੀਵਰਸਿਟੀ ਦਾ ਚਾਂਸਲਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚਾਂਸਲਰ ਦੀ ਚੋਣ ਦਾ ਅਧਿਕਾਰ ਸਿਲੈਕਟਡ ਨੂੰ ਨਹੀਂ ਸਗੋਂ ਚੁਣੇ ਇਲੈਕਟਡ ਯਾਨੀ ਚੁਣੇ ਹੋਏ ਨੂੰ ਹੋਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਕੇਰਲ ਨੇ ਵੀ ਅਜਿਹਾ ਬਿੱਲ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਬਿੱਲ ਜੋ ਬਿੱਲ ਰਾਜਪਾਲ ਪਾਸ ਨਹੀਂ ਕਰਨਾ ਚਾਹੁੰਦੇ ਹੋ ਉਹ ਰਾਸ਼ਟਰਪਤੀ ਕੋਲ ਭੇਜ ਦਿੰਦੇ ਹਨ |

Exit mobile version