ਹਰਿਆਣਾ ਵਿਚ ਜੇਕਰ ਸ਼ਾਮਲਾਤ ਦੇਹ ਭੂਮੀ ਵਕਫ ਬੋਰਡ ਦੇ ਨਾਂਅ ‘ਤੇ ਟ੍ਰਾਂਸਫਰ ਕੀਤੀ ਗਈ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ
ਰੋਹਤਕ-ਗੋਹਾਨਾ ਮਾਰਗ ‘ਤੇ ਸਥਿਤ ਪੀਰ ਬੋਧੀ ਮਾਮਲੇ ਵਿਚ ਜਾਂਚ ਲਈ ਰੋਹਤਕ ਡਿਵੀਜਨਲ ਕਮਿਸ਼ਨਰ ਦੇ ਤੱਤਵਾਧਾਨ ਵਿਚ ਬਣੇਗੀ ਕਮੇਟੀ
ਕਮੇਟੀ ਇਸ ਮੁੱਦੇ ਨਾਲ ਸਬੰਧਿਤ ਸਾਰੇ ਤੱਥ ਅਤੇ ਰਿਕਾਰਡ ਦੀ ਗੰਭੀਰਤਾ ਨਾਂਲ ਕਰੇਗੀ ਜਾਂਚ
ਚੰਡੀਗੜ੍ਹ, 13 ਮਾਰਚ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ (naib singh saini) ਸੈਣੀ ਨੇ ਅੱਜ ਸਦਨ ਵਿਚ ਐਲਾਨ ਕਰਦੇ ਹੋਏ ਕਿਹਾ ਕਿ ਹਰਿਆਣਾ (haryana) ਸੂਬੇ ਵਿਚ ਜੇਕਰ ਕਿਤੇ ਵੀ ਕਿਸੀ ਵੀ ਪਿੰਡ ਦੀ ਸ਼ਾਮਲਾਤ ਦੇਹ ਭੂਮੀ ਵਕਫ ਬੋਰਡ (board) ਦੇ ਨਾਂਅ ਕੀਤੀ ਗਈ ਹੈ ਤਾਂ ਇਸ ਦੀ ਪੂਰੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਰੋਹਤਕ-ੋਗਹਾਨਾ ਮਾਰਗ ‘ਤੇ ਸਥਿਤ ਪੀਰ ਬੋਧੀ ਮਾਮਲੇ ਵਿਚ ਜਾਂਚ ਲਈ ਰੋਹਤਕ (rohtak) ਡਿਵੀਜਨਲ ਕਮਿਸ਼ਨਰ ਦੇ ਤੱਤਵਾਧਾਨ ਵਿਚ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਕਰਨਾਲ (karnal) ਡਿਵੀਜਨਲ ਕਮਿਸ਼ਨਰ ਅਤੇ ਜਿਲ੍ਹਾ ਡਿਪਟੀ ਕਮਿਸ਼ਨਰ ਰੋਹਤਕ ਇਸ ਕਮੇਟੀ ਦੇ ਮੈਂਬਰ ਹੋਣਗੇ। ਇਹ ਕਮੇਟੀ ਪੀਰ ਬੋਧੀ ਮੁੱਦੇ ਨਾਲ ਸਬੰਧਿਤ ਸਾਰੇ ਤੱਥਾਂ ਅਤੇ ਰਿਕਾਰਡ ਦੀ ਗੰਭੀਰਤਾ ਨਾਲ ਜਾਂਚ ਕਰੇਗੀ।
Read More: Haryana: ਹੁਣ ਨਹੀਂ ਬਚ ਸਕਣਗੇ ਸਰਪੰਚ/ਪੰਚ, ਬੇਨਿਯਮੀਆਂ ਪਾਈਆਂ ਜਾਂਦੀਆਂ, ਤਾਂ ਹੋਵੇਗੀ ਕਾਰਵਾਈ