Site icon TheUnmute.com

ਚੰਡੀਗੜ੍ਹ ਬਾਰੇ ਦਿੱਤਾ ਬਿਆਨ 20 ਜੁਲਾਈ ਤੱਕ ਵਾਪਸ ਲੈਣ ਮੁੱਖ ਮੰਤਰੀ ਮਾਨ: ਅਕਾਲੀ ਦਲ

Akali Dal

ਚੰਡੀਗੜ੍ਹ 12 ਜੁਲਾਈ 2022: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪ੍ਰੈਸ ਕਾਨਫਰੈਂਸ ‘ਚ ਚੰਡੀਗੜ੍ਹ (Chandigarh)ਬਾਰੇ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਅਕਾਲੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ 20 ਜੁਲਾਈ ਤੱਕ ਬਿਆਨ ਵਾਪਸ ਲੈ ਲੈਣ ਚਾਹੀਦਾ ਹੈ ।ਅਕਾਲੀ ਦਲ ਨੇ ਇਸ ਸੰਬੰਧ ‘ਚ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜੋ ਕਿ ਹੋਰ ਸਿਆਸੀ ਦਲਾਂ ਨਾਲ ਸੰਪਰਕ ਕਰੇਗੀ।

ਇਸਦੇ ਨਾਲ ਹੀ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਅਤੇ ਕੰਵਰ ਗਰੇਵਾਲ ਦੇ ਬੈਨ ਕੀਤੇ ਗੀਤਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ ਤੇ ਅਜਿਹਾ ਨਾ ਕਰਨ ’ਤੇ ਪੰਜਾਬ ਦੇ ਰਾਜਨੀਤਿਕ ਸਮੂਹ ਅਤੇ ਸਮਾਜ ਸੇਵੀ ਜਥੇਬੰਦੀਆਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਰਾਜਪਾਲ ਨਾਲ ਮੁਲਾਕਾਤ ਕਰ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕਰੇਗਾ |

Exit mobile version