TheUnmute.com

ਮੁੱਖ ਮੰਤਰੀ ਮਾਨ ਨੇ PM ਮੋਦੀ ਨਾਲ ਟਵੀਟ ਕਰ ਮਿਲਣ ਲਈ ਮੰਗਿਆ ਸਮਾਂ

ਚੰਡੀਗੜ੍ਹ 22 ਮਾਰਚ 2022 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant maan) ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਬਾਰੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਨੂੰ ਜਲਦੀ ਹੀ ਮਿਲਣਗੇ ਪਰ ਇਸ ਦੇ ਲਈ ਉਨ੍ਹਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਕੁਝ ਸਮਾਂ ਮੰਗਿਆ ਹੈ।

ਹਾਲਾਂਕਿ ਮੋਦੀ ਨੇ ਟਵਿਟਰ ਰਾਹੀਂ ਆਮ ਆਦਮੀ ਪਾਰਟੀ ਨੂੰ ਪੰਜਾਬ ‘ਚ ਬਹੁਮਤ ਮਿਲਣ ਅਤੇ ਸਰਕਾਰ ਬਣਾਉਣ ‘ਤੇ ਵਧਾਈ ਦਿੱਤੀ ਸੀ, ਜਿਸ ਲਈ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਮਾਨ ਨੇ ਪੀ.ਐੱਮ. ਦਾ ਧੰਨਵਾਦ ਕੀਤਾ ਗਿਆ ਪਰ ਇਹ ਰਿਸ਼ਤਾ ਅਜੇ ਤੱਕ ਅੱਗੇ ਨਹੀਂ ਵਧਿਆ।

Exit mobile version