ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਜਰੀਵਾਲ ਨੂੰ ਲੈ ਕੇ ਕਹੀ ਇਹ ਵੱਡੀ ਗੱਲ

ਮੋਰਿੰਡਾ 21 ਫਰਵਰੀ 2022 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi0 ਨੇ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੂੰ “ਝੂਠਾ” ਕਰਾਰ ਦਿੱਤਾ। ਵੋਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ANI ਨਾਲ ਗੱਲ ਕਰਦਿਆਂ ਕਿਹਾ, ”ਜੇਕਰ ਕਾਂਗਰਸ ਦੀ ਬਜਾਏ ‘ਆਪ’ (ਪੰਜਾਬ ‘ਚ) ਸੱਤਾ ‘ਚ ਆਉਂਦੀ ਹੈ ਤਾਂ ਕੋਈ ਬਦਲਾਅ ਨਹੀਂ ਹੋਵੇਗਾ।

ਉਨ੍ਹਾਂ ਕਿਹਾ, “ਅਰਵਿੰਦ ਕੇਜਰੀਵਾਲ (Arvind Kejriwal) ਝੂਠ ਬੋਲਣ ਵਾਲਾ ਆਦਮੀ ਹੈ, ਉਹ ਵੱਡੇ-ਵੱਡੇ ਝੂਠ ਬੋਲਦਾ ਹੈ ਅਤੇ ਜਾਂ ਤਾਂ ਆਪਣੇ ਬਿਆਨਾਂ ਤੋਂ ਪਲਟ ਜਾਂਦਾ ਹੈ ਜਾਂ ਕਦੇ ਮੁਆਫ਼ੀ ਮੰਗਦਾ ਹੈ।” ਚੰਨੀ ਨੇ ਇਹ ਵੀ ਕਿਹਾ ਕਿ ਉਹ ਚਮਕੌਰ ਸਾਹਿਬ ਅਤੇ ਭਦੌੜ ਦੀਆਂ ਦੋਵੇਂ ਸੀਟਾਂ ਤੋਂ ਚੰਗੇ ਫਰਕ ਨਾਲ ਜਿੱਤ ਰਹੇ ਹਨ।

Scroll to Top