Site icon TheUnmute.com

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਧੂਰੀ ਵਿਖੇ ਵਪਾਰੀਆਂ ਨਾਲ ਮੁਲਾਕਾਤ

Bhagwant Mann

ਚੰਡੀਗੜ੍ਹ 20 ਜੂਨ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਅੱਜ ਸੰਗਰੂਰ ਵਿਖੇ ਧੂਰੀ ਦੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ‘ਚ ‘ਆਪ’ ਸਰਕਾਰ ਆਉਣ ਤੋਂ ਪਹਿਲਾਂ ਹੀ ਇਸ ਮੁੱਦੇ ‘ਤੇ ਸਾਡੀ ਪਾਰਟੀ ਚਰਚਾ ਕੀਤੀ ਜਾ ਰਹੀ ਸੀ ਕਿ ਪੰਜਾਬ ‘ਚ ਇੰਡਸਟਰੀਅਲ ਸੈਕਟਰ ਦੀ ਉਸਾਰੀ ਅਤੇ ਵਾਧਾ ਕਿਵੇਂ ਕੀਤਾ ਜਾਵੇ।

ਇਸਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਇੰਡਸਟਰੀ ਚਲਾਉਣ ਲਈ ਇਕ ਵਧੀਆ ਟੀਮ ਦੀ ਜ਼ਰੂਰਤ ਹੁੰਦੀ ਹੈ ਅਤੇ ਕੋਈ ਵੀ ਸੂਬਾ ਇੰਡਸਟਰੀ ਤੋਂ ਬਿਨਾਂ ਅੱਗੇ ਨਹੀਂ ਵਧ ਸਕਦਾ | ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਤਾਂ ਵੈਸੇ ਵੀ ਖੇਤੀਬਾੜੀ ਲਈ ਜਾਣਿਆ ਜਾਂਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬੇ ‘ਚ ਇੰਡਸਟਰੀ ਨੂੰ ਲੈ ਕੇ ਆਉਣਾ ਜ਼ਰੂਰੀ ਨਹੀਂ ਸਗੋਂ ਇੰਡਸਟਰੀ ਨੂੰ ਚੰਗਾ ਮਾਹੌਲ ਮਿਲਣਾ ਵੀ ਬਹੁਤ ਜ਼ਰੂਰੀ ਹੈ।

ਮੁੱਖ ਮੰਤਰੀ ਕਿਹਾ ਕਿ ਕਿਸੇ ਵੀ ਇਲਾਕੇ ‘ਚ ਇੰਡਸਟਰੀ ਖੜ੍ਹੀ ਕਰਨ ‘ਚ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਚੱਲਦਿਆਂ ਸਰਕਾਰ ਇਕ ਇੰਡਸਟਰੀਅਲ ਨੀਤੀ ਲੈ ਕੇ ਆ ਰਹੇ ਹਾਂ , ਜਿਸ ‘ਤੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ । ਇਸ ਵਿਚ ਹਰ ਛੋਟੇ-ਵੱਡੇ ਵਪਾਰੀ ਦੀ ਹਿੱਸੇਦਾਰੀ ਹੋਵੇਗੀ |

ਉਨ੍ਹਾਂ ਕਿਹਾ ਕਿ ਆਉਣ ਵਾਲੀ ਇੰਡਸਟਰੀਅਲ ਨੀਤੀ ‘ਚ ਸਿੰਗਲ ਵਿੰਡੋ ਸਿਸਟਮ ਹੋਵੇਗਾ, ਜਿਸ ਤਹਿਤ ਵਪਾਰੀਆਂ ਨੂੰ ਸੀ.ਐੱਲ.ਯੂ, ਕੋਈ ਵੀ ਸਰਟੀਫਿਕੇਟ ਤੋਂ ਇਲਾਵਾ ਐੱਨ.ਓ.ਸੀ ਲੈਣ ਲਈ ਕਿਸੇ ਵੀ ਦਫ਼ਤਰ ਦੇ ਚੱਕਰ ਨਹੀਂ ਲਾਉਣੇ ਪੈਣਗੇ। ਇਸ ਲਈ ਵਪਾਰੀਆਂ ਲਈ ਇਕ ਪੋਰਟਲ ਖੋਲ੍ਹਿਆ ਜਾਵੇਗਾ ਜਿਸ ਰਾਹੀਂ ਵਪਾਰੀ ਪੋਰਟਲ ‘ਤੇ ਜਾ ਕੇ ਸਰਕਾਰ ਨੂੰ ਇੰਡਸਟਰੀ ਫੀਸ ਅਦਾ ਕਰ ਕੇ , ਆਪਣੀ ਇੰਡਸਟਰੀ ਸਥਾਪਤ ਕਰ ਸਕਣਗੇ।

ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਇੰਡਸਟਰੀ ਵੱਧਣ ਨਾਲ ਰੁਜ਼ਗਾਰ ‘ਚ ਵੀ ਵਾਧਾ ਹੋਵੇਗਾ। ਜਿਸ ਨਾਲ ਨੌਜਵਾਨ ਇਧਰ-ਓਧਰ ਨਾ ਜਾ ਕੇ ਨਸ਼ੇ, ਜ਼ੁਰਮ ਅਤੇ ਗ਼ਲਤ ਸੰਗਤ ਦਾ ਸ਼ਿਕਾਰ ਨਹੀਂ ਹੋਣਗੇ। ਇਸ ਨਾਲ ਵਪਾਰੀਆਂ ਨੂੰ ਵੀ ਲਾਭ ਹੋਵੇਗਾ ਅਤੇ ਸਿੱਧੀ ਰੁਜ਼ਗਾਰ ‘ਚ ਵੀ ਵਾਧਾ ਹੋਵੇਗਾ।ਇਸ ਦੇ ਨਾਲ ਹੀ ਸੰਗਰੂਰ ‘ਚ 25 ਏਕੜ ਦੀ ਜ਼ਮੀਨ ‘ਤੇ ਇਕ ਮੈਡੀਕਲ ਕਾਲਜ ਜਲਦੀ ਹੀ ਬਣਾਇਆ ਜਾਵੇਗਾ। ਇਸ ਨਾਲ ਬੱਚੀਆਂ ਨੂੰ ਵਧਿਆ ਪੜ੍ਹਾਈ ਅਤੇ ਮੈਡੀਕਲ ਸਹੂਲਤਾਂ ਮਿਲੇਗਾ। ਇਸ ਤੋਂ ਇਲਾਵਾ ਸੰਗਰੂਰ ‘ਚ ਖੇਡੋ ਇੰਡੀਆ ਪ੍ਰੋਜੈਕਟ ਤਹਿਤ ਇਕ ਸਟੇਡੀਅਮ ਬਣਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਧੂਰੀ ‘ਚ ਵਿਕਾਸ ਦੇ ਨਾਲ ਪੰਜਾਬ ਇਸ ਦੇ ਆਲ੍ਹੇ-ਦੁਆਲੇ ਘੁੰਮੇਗਾ। ਇਸ ਦੇ ਨਾਲ ਹੀ ਧੂਰੀ ‘ਚ ਇਕ ਮੁੱਖ ਮੰਤਰੀ ਦਫ਼ਤਰ ਬਣਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਚੰਡੀਗੜ੍ਹ ਨਾ ਜਾਣਾ ਪਵੇ। ਇਸ ਮੌਕੇ ਪੰਚਾਇਤ ਮੰਤਰੀ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ

Exit mobile version