Site icon TheUnmute.com

ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ‘ਚ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ

Aam Aadmi Clinic

ਚੰਡੀਗੜ੍ਹ 15 ਅਗਸਤ 2022: ਅੱਜ ਸੂਬੇ ਭਰ ਵਿਚ 75 ਆਮ ਆਦਮੀ ਕਲੀਨਿਕਾਂ (Aam Aadmi Clinic) ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਆਜ਼ਾਦੀ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਵਿੱਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ। ਹਲਕਾ ਉਤਰੀ ਵਿੱਚ ਵਿਧਾਇਕ ਮਦਨ ਲਾਲ ਬੱਗਾ ਦੇ ਇਲਾਕੇ ਵਿੱਚ ਇਹ ਕਲੀਨਿਕ ਹੈ, ਜਿਸ ਦਾ ਉਦਘਾਟਨ ਕੀਤਾ ਗਿਆ।

ਇਸ ਦੌਰਾਨ ਮੁੱਖ ਮੰਤਰੀ ਨੇ ਆਪਣੇ ਬੀ.ਪੀ. ਜਾਂਚ ਵੀ ਕਰਵਾਈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਲੀਨਿਕ (Aam Aadmi Clinic) ਵਿੱਚ ਕੀਤੇ ਜਾ ਰਹੇ ਟੈਸਟਾਂ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਦਵਾਈਆਂ ਨੂੰ ਵੀ ਦੇਖੀਆਂ। ਇਸਦੇ ਨਾਲ ਹੀ ਮੁੱਖ ਮੰਤਰੀ ਨੇ ਸਟਾਫ਼ ਨੂੰ ਲੋਕਾਂ ਨਾਲ ਨਿਮਰਤਾ ਨਾਲ ਗੱਲ ਕਰਨ ਦਾ ਸੁਝਾਅ ਵੀ ਦਿੱਤਾ।

ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਸੀ ਕਿ ਕਲੀਨਿਕ ਵਿੱਚ ਇੱਕ ਐਮਬੀਬੀਐਸ ਡਾਕਟਰ ਹੋਵੇਗਾ। ਇਸਦੇ ਨਾਲ ਹੀ ਇੱਕ ਫਾਰਮਾਸਿਸਟ, ਇੱਕ ਨਰਸ ਅਤੇ ਇੱਕ ਸਵੀਪਰ ਸਮੇਤ ਕੁੱਲ 4 ਤੋਂ 5 ਕਰਮਚਾਰੀ ਹੋਣਗੇ। ਕਲੀਨਿਕ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੋਵੇਗਾ ਅਤੇ ਮਰੀਜ਼ਾਂ ਨੂੰ ਟੋਕਨ ਸਿਸਟਮ ਰਾਹੀਂ ਦੇਖਿਆ ਜਾਵੇਗਾ। ਲੋਕ ਆਨਲਾਈਨ ਅਪਾਇੰਟਮੈਂਟ ਵੀ ਲੈ ਸਕਣਗੇ |

Exit mobile version