July 5, 2024 5:29 pm
Chief Minister Bhagwant Mann

ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨ ਜੱਥੇਬੰਦੀਆਂ ਨਾਲ ਬੈਠਕ ਸ਼ੁਰੂ

ਚੰਡੀਗੜ੍ਹ 18 ਮਈ 2022: ਪੰਜਾਬ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਕਿਸਾਨ ਜੱਥੇਬੰਦੀਆਂ ( farmers’ organizations) ਨਾਲ ਮੀਟਿੰਗ ਸ਼ੁਰੂ ਹੋ ਚੁੱਕੀ ਹੈ | ਇਸ ਦੌਰਾਨ ਕਿਸਾਨਾਂ ਦੀ ਮੁੱਖ ਮੰਤਰੀ ਨਾਲ ਮੰਗਾਂ ਸੰਬੰਧੀ ਬੈਠਕ ਸ਼ੁਰੂ ਕੀਤੀ ਗਈ ਹੈ | ਅੱਜ ਕਿਸਾਨ ਨੇਤਾਵਾਂ ਦਾ ਕਾਫ਼ਲਾ ਪੰਜਾਬ ਭਵਨ ‘ਚ ਪਹੁੰਚਿਆ ਹੈ | ਕਿਸਾਨ ਨੇਤਾਵਾਂ ਦਾ ਕਾਫ਼ਲਾ ਪੰਜਾਬ ਭਵਨ ‘ਚ ਪਹੁੰਚਿਆ ਹੈ, ਜਿੱਥੇ ਮੁੱਖ ਮੰਤਰੀ ਮੰਗਾਂ ਸੰਬੰਧੀ ਬੈਠਕ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਨ ਲਈ ਕਿਸਾਨ ਜੱਥੇਬੰਦੀਆਂ ਇਸ ਮੀਟਿੰਗ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਵਲੋਂ ਮੰਗਾਂ ਨੂੰ ਲੈ ਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਜਿਕਰਯੋਗ ਹੈ ਕਿ ਬੀਤੇ ਦਿਨ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਰੱਦ ਹੋਈ ਸੀ | ਜਿਸਦੇ ਚੱਲਦੇ ਕਿਸਾਨ ਜਥੇਬੰਦੀਆਂ ‘ਚ ਕਾਫੀ ਰੋਸ ਦੇਖਣ ਨੂੰ ਮਿਲਿਆ | ਉਨ੍ਹਾਂ ਵਲੋਂ ਪੰਜਾਬ ਸਰਕਾਰ ਖਿਲਾਫ਼ ਆਪਣੀਆਂ ਮੰਗ ਨੂੰ ਲੈ ਕੇ ਪੱਕੇ ਮੋਰਚੇ ਦਾ ਐਲਾਨ ਕਰ ਦਿੱਤਾ | ਇਸ ਮੀਟਿੰਗ ‘ਚ ਕਿ ਹੱਲ ਨਿਕਲੇਗਾ ਇਹ ਦੇਖਣਾ ਬਾਕੀ ਹੈ |