July 7, 2024 1:24 pm
N. V. Ramana

ਚੀਫ਼ ਜਸਟਿਸ ਰਮੰਨਾ ਨੇ ਜਸਟਿਸ ਲਲਿਤ ਨੂੰ ਨਵਾਂ ਸੀਜੇਆਈ ਨਿਯੁਕਤ ਕਰਨ ਦੀ ਕੀਤੀ ਸਿਫ਼ਾਰਸ਼

ਚੰਡੀਗੜ੍ਹ 04 ਅਗਸਤ 2022: ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਨ.ਵੀ ਰਮੰਨਾ (N. V. Ramana) ਨੇ ਅੱਜ ਜਸਟਿਸ ਯੂਯੂ ਲਲਿਤ ਨੂੰ ਆਪਣੇ ਉੱਤਰਾਧਿਕਾਰੀ ਦੇ ਰੂਪ ‘ਚ ਚੁਣਿਆ ਹੈ। ਰਮੰਨਾ ਨੇ ਕੇਂਦਰ ਸਰਕਾਰ ਨੂੰ ਜਸਟਿਸ ਲਲਿਤ ਨੂੰ ਨਵਾਂ ਸੀਜੇਆਈ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਹੈ।

ਸੁਪਰੀਮ ਕੋਰਟ ਦੇ ਮੌਜੂਦਾ ਜੱਜਾਂ ਦੇ ਹੁਕਮਾਂ ਵਿੱਚ ਜਸਟਿਸ ਰਮੰਨਾ ਤੋਂ ਬਾਅਦ ਜਸਟਿਸ ਲਲਿਤ ਦਾ ਨਾਂ ਆਉਂਦਾ ਹੈ। ਇਸੇ ਲਈ ਉਨ੍ਹਾਂ ਨੂੰ ਉੱਤਰਾਧਿਕਾਰੀ ਚੁਣਿਆ ਗਿਆ ਹੈ। ਜਸਟਿਸ ਲਲਿਤ ਦੇਸ਼ ਦੇ 49ਵੇਂ ਚੀਫ਼ ਜਸਟਿਸ ਹੋਣਗੇ। ਸੀਜੇਆਈ ਰਮਨ ਇਸ ਮਹੀਨੇ ਦੀ 26 ਤਾਰੀਖ਼ ਨੂੰ ਸੇਵਾਮੁਕਤ ਹੋ ਰਹੇ ਹਨ। ਹਾਲਾਂਕਿ ਉਨ੍ਹਾਂ ਦਾ ਕਾਰਜਕਾਲ ਵੀ ਤਿੰਨ ਮਹੀਨੇ ਦਾ ਰਹੇਗਾ। ਜਸਟਿਸ ਯੂਯੂ ਲਲਿਤ ਨਵੰਬਰ ਵਿੱਚ ਸੇਵਾਮੁਕਤ ਹੋਣ ਵਾਲੇ ਹਨ।