Site icon TheUnmute.com

Chess: ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਹਰਾ ਕੇ ਪ੍ਰਗਿਆਨੰਦਾ ਇਹ ਖਿਤਾਬ ਜਿੱਤਣ ਵਾਲਾ ਦੂਜਾ ਭਾਰਤੀ ਸ਼ਤਰੰਜ ਖਿਡਾਰੀ ਬਣਿਆ

Praggnanandhaa

ਚੰਡੀਗੜ੍ਹ, 03 ਫਰਵਰੀ 2025: ਗ੍ਰੈਂਡਮਾਸਟਰ ਆਰ ਪ੍ਰਗਿਆਨੰਦਾ (Rameshbabu Praggnanandhaa) ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਐਤਵਾਰ ਨੂੰ ਵਿਸ਼ਵ ਚੈਂਪੀਅਨ ਡੀ ਗੁਕੇਸ਼ (D Gukesh) ਨੂੰ ਟਾਈ-ਬ੍ਰੇਕਰ ‘ਚ 2-1 ਨਾਲ ਹਰਾ ਕੇ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ਜਿੱਤ ਲਿਆ। ਇਸ ਤੋਂ ਪਹਿਲਾਂ ਦੋਵੇਂ ਭਾਰਤੀ ਖਿਡਾਰੀ ਆਖਰੀ ਦਿਨ ਆਪਣੇ ਮੈਚ ਹਾਰ ਗਏ ਸਨ ਪਰ ਖਿਤਾਬ ਲਈ ਦੋਵਾਂ ਵਿਚਕਾਰ ਟਾਈਬ੍ਰੇਕਰ ਮੈਚ ਹੋਇਆ। ਦੋਵਾਂ ਦੇ ਸਾਢੇ ਅੱਠ ਬਰਾਬਰ ਅੰਕ ਸਨ। ਉਜ਼ਬੇਕਿਸਤਾਨ ਦੇ ਨੋਦਿਰਬੇਕ ਨੂੰ ਪੀ ਹਰੀਕ੍ਰਿਸ਼ਨਾ ਨੇ ਡਰਾਅ ‘ਤੇ ਰੋਕ ਦਿੱਤਾ, ਜਿਸ ਕਾਰਨ ਉਹ ਪੂਰੇ ਅੰਕ ਪ੍ਰਾਪਤ ਨਹੀਂ ਕਰ ਸਕੇ ।

ਗੁਕੇਸ਼ ਫਾਈਨਲ ਦੌਰ ‘ਚ ਹਮਵਤਨ ਅਰਜੁਨ ਏਰੀਗੈਸੀ ਤੋਂ ਹਾਰ ਗਿਆ, ਜੋ ਕਿ ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਉਸਦੀ ਪਹਿਲੀ ਹਾਰ ਸੀ, ਜਦੋਂ ਕਿ ਪ੍ਰਗਿਆਨੰਧਾ ਵਿਨਸੈਂਟ ਕੀਮਰ ਤੋਂ ਹਾਰ ਗਿਆ। ਅੰਤਿਮ ਦੌਰ ਵਿੱਚ ਦੋਵਾਂ ਖਿਡਾਰੀਆਂ ਦੀ ਹਾਰ ਨੇ 2013 ਦੇ ਕੈਂਡੀਡੇਟਸ ਟੂਰਨਾਮੈਂਟ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਜਿਸ ਵਿੱਚ ਨਾਰਵੇ ਦੇ ਕਾਰਲਸਨ ਅਤੇ ਰੂਸ ਦੇ ਵਲਾਦੀਮੀਰ ਕ੍ਰੈਮਨਿਕ ਲੀਡ ‘ਚ ਸਨ ਅਤੇ ਹਾਰ ਗਏ ਸਨ।

ਪ੍ਰਗਿਆਨੰਦਾ (Praggnanandhaa) ਟਾਟਾ ਸਟੀਲ ਮਾਸਟਰਜ਼ ਖਿਤਾਬ ਜਿੱਤਣ ਵਾਲਾ ਦੂਜਾ ਭਾਰਤੀ ਸ਼ਤਰੰਜ ਖਿਡਾਰੀ ਬਣ ਗਿਆ ਹੈ। ਉਨ੍ਹਾਂ ਤੋਂ ਪਹਿਲਾਂ ਮਹਾਨ ਖਿਡਾਰੀ ਵਿਸ਼ਵਨਾਥਨ ਆਨੰਦ ਇਹ ਟਰਾਫੀ ਪੰਜ ਵਾਰ ਜਿੱਤ ਚੁੱਕੇ ਹਨ।

Read More: Who is Gukesh: ਭਾਰਤ ਦੇ ਗੁਕੇਸ਼ ਡੀ ਨੇ ਸਭ ਤੋਂ ਘੱਟ ਉਮਰ ‘ਚ ਜਿੱਤਿਆ ਵਿਸ਼ਵ ਸ਼ਤਰੰਜ ਦਾ ਖ਼ਿਤਾਬ

Exit mobile version