July 4, 2024 7:27 pm
moga

ਮੋਗਾ ‘ਚ ਨਾਜਾਇਜ਼ ਤੌਰ ‘ਤੇ ਲਗਾਏ ਬਿਜਲੀ ਮੀਟਰਾਂ ਦੀ ਬਿਜਲੀ ਵਿਭਾਗ ਵਲੋਂ ਚੈਕਿੰਗ

ਮੋਗਾ 08 ਦਸੰਬਰ 2022: ਪੰਜਾਬ ਸਰਕਾਰ ਵੱਲੋਂ 600 ਯੂਨਿਟ ਬਿਜਲੀ ਮੁਫ਼ਤ ਦੇਣ ਦੀ ਸਕੀਮ ਦੇ ਚੱਲਦਿਆਂ ਹੁਣ ਲੋਕਾਂ ਨੂੰ ਆਪਣੇ ਘਰਾਂ ਵਿੱਚ ਦੋ-ਦੋ ਮੀਟਰ ਲਗਵਾਏ ਜਾਣ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਹਨ | ਪੰਜਾਬ ਸਰਕਾਰ ਵਲੋਂ ਨਾਜਾਇਜ਼ ਤੌਰ ‘ਤੇ ਲਗਾਏ ਮੀਟਰਾਂ ਨੂੰ ਹਟਾਇਆ ਜਾ ਰਿਹਾ ਹੈ |

ਇਸ ਦੌਰਾਨ ਬਿਜਲੀ ਬੋਰਡ ਮੋਗਾ (Moga) ਦੇ ਡਵੀਜ਼ਨਲ ਐਕਸੀਅਨ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਅਜਿਹਾ ਕੋਈ ਦਿਸ਼ਾ-ਨਿਰਦੇਸ਼ ਨਹੀਂ ਆਇਆ ਹੈ, ਸਾਡੀ ਚੈਕਿੰਗ ਪਹਿਲਾਂ ਵਾਂਗ ਹੀ ਚੱਲ ਰਹੀ ਹੈ, ਅਸੀਂ ਕੋਈ ਮੀਟਰ ਨਹੀਂ ਹਟਾਇਆ ਅਤੇ ਵਿਭਾਗ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਕੰਮ ਕਰ ਰਿਹਾ ਹੈ |

ਉਨ੍ਹਾਂ ਨੇ ਦੱਸਿਆ ਕਿ ਜੇਕਰ ਕੋਈ ਗੈਰ-ਕਾਨੂੰਨੀ ਮੀਟਰ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਲੋਕਾਂ ਦੀ ਰਾਇ ਵੀ ਸਾਹਮਣੇ ਆਈ ਹੈ, ਲੋਕਾਂ ਨੇ ਇਸ ਕਦਮ ਨੂੰ ਸਹੀ ਦੱਸਦਿਆਂ ਕਿਹਾ ਕਿ ਜੇਕਰ ਕੋਈ ਮੀਟਰ ਗੈਰ-ਕਾਨੂੰਨੀ ਤਰੀਕੇ ਨਾਲ ਲਗਾਏ ਗਏ ਹਨ ਤਾਂ ਵਿਭਾਗ ਉਨ੍ਹਾਂ ਨੂੰ ਹਟਾ ਵੀ ਸਕਦਾ ਹੈ, ਦੂਜੇ ਪਾਸੇ ਅੱਜਕੱਲ੍ਹ ਕਈ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ।