ਐੱਸ.ਏ.ਐੱਸ ਨਗਰ, 02 ਸਤੰਬਰ 2023: ਐੱਸ.ਏ.ਐੱਸ ਨਗਰ (Mohali) 02 ਸਤੰਬਰ 2023: ਬੀਤੇ ਦਿਨ ਏ.ਡੀ.ਸੀ (ਡੀ ) ਗੀਤਿਕਾ ਸਿੰਘ , ਐਸ.ਏ.ਐਸ ਨਗਰ ਵੱਲੋ ਕੋਆਪਰੇਟੀਵ ਸੋਸਾਈਟੀ ਦੀਆਂ ਮਸ਼ੀਨਾ ਦੀ ਚੈਕਿੰਗ ਕੀਤੀ ਗਈ ਹੈ । ਇਸ ਮੌਕੇ ‘ਤੇ ਹਾਜ਼ਰ ਸਹਿਕਾਰੀ ਸਭਾਵਾਂ ਦੇ ਇੰਸਪੈਕਟਰ ਅਤੇ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਮਸ਼ੀਨਾ ਚਾਲੂ ਹਾਲਤ ਵਿੱਚ ਹਨ ਅਤੇ ਸਾਉਣੀ 2023 ਦੌਰਾਨ ਇਹਨਾਂ ਦੀ ਵਰਤੋਂ ਨਾਲ ਵੱਧ ਤੋ ਵੱਧ ਰਕਬਾ ਕਵਰ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਕਿਸਾਨਾ ਵੱਲੋਂ ਭਰੋਸਾ ਦਿਵਾਇਆ ਗਿਆ ਉਹਨਾ ਵੱਲੋਂ ਪਰਾਲੀ ਨੂੰ ਅੱਗ ਨਹੀ ਲਗਾਈ ਜਾਵੇਗੀ ਅਤੇ ਪ੍ਰਸ਼ਾਸਨ ਵੱਲੋ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਵੱਧ ਚੱੜਕੇ ਸਹਿਯੋਗ ਕੀਤਾ ਜਾਵੇਗਾ।
ADC (ਡੀ) ਮੋਹਾਲੀ ਵੱਲੋਂ ਕੋਆਪਰੇਟੀਵ ਸੋਸਾਈਟੀ ਦੀਆਂ ਮਸ਼ੀਨਾ ਦੀ ਚੈਕਿੰਗ
