July 5, 2024 1:40 am
CM ਚੰਨੀ

ਪੰਜਾਬ ਵਿਧਾਨ ਸਭਾ ਸੈਸ਼ਨ : CM ਚੰਨੀ ਨੇ ਅਕਾਲੀਆਂ ‘ਤੇ ਕੀਤਾ ਸ਼ਬਦਾਵਲੀ ਹਮਲਾ

ਚੰਡੀਗੜ੍ਹ, 11 ਨਵੰਬਰ 2021 : CM ਚੰਨੀ ਨੇ ਵਿਧਾਨ ਸਭਾ ‘ਚ ਆਪਣੇ ਭਾਸ਼ਣ ਦੌਰਾਨ ਕਿਹਾ ਸ਼੍ਰੋਮਣੀ ਅਕਾਲੀ ਦਲ ਨੇ ਹੀ ਪੰਜਾਬ ਨੂੰ ਭਾਜਪਾ ਤੇ ਆਰ.ਐੱਸ.ਐੱਸ. ਦੇ ਹੱਥਾਂ ਵਿੱਚ ਦਿੱਤਾ ਹੈ | ਜਿਸ ਮਗਰੋਂ ਭਾਜਪਾ ਨੇ ਰਾਜਾਂ ਦੇ ਅਧਿਕਾਰ ਖੋਹਣ ਦਾ ਹੌਸਲਾ ਵਧਾਇਆ | ਚੰਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਅਤੇ ਦੀ ਨੌਜਵਾਨੀ ਦਾ ਘਾਣ ਕੀਤਾ, ਤੁਸੀਂ ਚਹੁੰਦੇ ਕਿ ਨਸ਼ਾ ਆਈ ਜਾਵੇ ਅਤੇ ਮਜੀਠੀਆ ਦੇ ਨਾਮ ‘ਤੇ ਵਿਕੀ ਜਾਵੇ |

CM ਚੰਨੀ ਨੇ ਕਿਹਾ ਕਿ ਆਨੰਦਪੁਰ ਸਾਹਿਬ ਦੇ ਮਤੇ ਕਰਕੇ ਪੰਜਾਬ ‘ਚ ਅੱਤਵਾਦ ਆਇਆ ਜਦੋਂ ਰਾਜਾ ਦੇ ਅਧਿਕਾਰ ਖੋਏ ਉਦੋਂ ਸੁਖਬੀਰ ਬਾਦਲ ਕਿੱਥੇ ਸੀ, ਜੰਮੂ ਕਸ਼ਮੀਰ ਦੇ ਮੁਦੇ ‘ਤੇ ਸੁਖਬੀਰ ਬਾਦਲ ਚੁੱਪ ਕਿਉਂ ਸੀ | ਨਾਲ ਹੀ ਚੰਨੀ ਨੇ ਕਿਹਾ ਖੇਤੀ ਕਾਨੂੰਨ ਰੱਦ ਕਰਨ ਦੀ ਕੇਂਦਰ ਨੂੰ ਅਪੀਲ ਕੀਤੀ ਗਈ ਹੈ, ਹੁਣ ਪੰਜਾਬ ‘ਚ ਨਸ਼ੇ ਨਹੀਂ ਵਿਕਣ ਦੇਵਾਂਗਾ |