Site icon TheUnmute.com

Chandrayaan-3 Mission: ਚੰਦਰਯਾਨ-3 ਦੀ ਸਫ਼ਲਤਾ ‘ਚ ਪੰਜਾਬੀ ਨੌਜਵਾਨ ਮੋਹਿਤ ਸ਼ਰਮਾ ਦਾ ਅਹਿਮ ਯੋਗਦਾਨ

Mohit Sharma

ਚੰਡੀਗੜ੍ਹ, 26 ਅਗਸਤ 2023: ਭਾਰਤੀ ਵਿਗਿਆਨੀਆਂ ਦੀ ਦਿਨ ਰਾਤ ਦੀ ਮਿਹਨਤ ਨੇ ਅੱਜ ਦੇਸ਼ ਨਾਂ ਦੁਨੀਆ ਵਿੱਚ ਚਮਕਾ ਦਿੱਤਾ ਹੈ | ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵਿਗਿਆਨੀਆਂ, ਟੈਕਨੀਸ਼ੀਅਨ ਆਦਿ ਚੰਦਰਯਾਨ-3 ਦੀ ਸਫਲਤਾ ਦਾ ਹਿੱਸਾ ਬਣੇ | ਇਸਦੇ ਨਾਲ ਹੀ ਇਸ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਵੀ ਵੱਡਾ ਯੋਗਦਾਨ ਰਿਹਾ ਹੈ | ਚੰਦਰਯਾਨ 3 ਦੀ ਟੀਮ ਵਿੱਚ ਖੰਨਾ ਦੇ ਪਿੰਡ ਧਮੋਟ ਦਾ ਰਹਿਣ ਵਾਲਾ ਮੋਹਿਤ ਸ਼ਰਮਾ (Mohit Sharma) ਵੀ ਸ਼ਾਮਲ ਸੀ। ਜਿਸ ਉੱਤੇ ਅੱਜ ਹਰ ਪੰਜਾਬੀ ਨੂੰ ਮਾਣ ਮਹਿਸੂਸ ਹੋ ਰਿਹਾ ਹੈ।

ਮੋਹਿਤ ਸ਼ਰਮਾ ਨੂੰ ਬਚਪਨ ਤੋਂ ਹੀ ਵੀਡੀਓ ਗੇਮਾਂ ਜਾਂ ਕੋਈ ਇਲੈਕਟ੍ਰਾਨਿਕ ਚੀਜ਼ ਖੋਲ੍ਹ ਕੇ ਪ੍ਰਯੋਗ ਕਰਨ ਦਾ ਸ਼ੌਕ ਸੀ। ਇਹ ਸ਼ੌਕ ਉਸ ਨੂੰ ਉਸ ਮੁਕਾਮ ਤੱਕ ਲੈ ਗਿਆ ਜਿੱਥੇ ਅੱਜ ਹਰ ਕੋਈ ਉਸ ਦੀ ਮਿਹਨਤ ਨੂੰ ਸਲਾਮ ਕਰ ਰਿਹਾ ਹੈ। ਚੰਦਰਯਾਨ 3 ਦੀ ਸਫਲ ਲੈਂਡਿੰਗ ਤੋਂ ਬਾਅਦ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ। ਪਿੰਡਾਂ ਦੇ ਲੋਕ ਅਤੇ ਰਿਸ਼ਤੇਦਾਰ ਵਧਾਈ ਦੇ ਰਹੇ ਹਨ।

ਮੋਹਿਤ ਸ਼ਰਮਾ (Mohit Sharma) ਦੇ ਪਿੰਡ ਪਹੁੰਚਣ ‘ਤੇ ਉਨ੍ਹਾਂ ਦੇ ਸਵਾਗਤ ਦਾ ਪ੍ਰੋਗਰਾਮ ਵੀ ਤੈਅ ਕੀਤਾ ਜਾ ਰਿਹਾ ਹੈ। ਇਸ ਮੌਕੇ ਪਿਤਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਚੰਦਰਯਾਨ 3 ਪ੍ਰੋਜੈਕਟ ਅਹਿਮਦਾਬਾਦ ਤੋਂ ਸ਼ੁਰੂ ਹੋਇਆ ਸੀ। ਜਿਸ ‘ਚ ਉਨ੍ਹਾਂ ਦਾ ਪੁੱਤ ਮੋਹਿਤ ਵੀ ਇਸ ਦਾ ਹਿੱਸਾ ਸੀ। ਜਿਸਦਾ ਨੇ ਚੰਦਰਯਾਨ ਦੇ ਲੈਂਡਿੰਗ ਸੈਂਸਰ ‘ਤੇ ਕੰਮ ਕੀਤਾ ਹੈ । ਸਭ ਨੂੰ ਪਤਾ ਸੀ ਕਿ ਪੁੱਤਰ ਇਸਰੋ ਵਿੱਚ ਹੈ। ਇਸਰੋ ਦੇ ਇਸ ਪ੍ਰੋਜੈਕਟ ਦੀ ਕਾਮਯਾਬੀ ਤੋਂ ਬਾਅਦ ਹਰ ਕਿਸੇ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਉਹ ਵੀ ਬਹੁਤ ਸਤਿਕਾਰ ਮਹਿਸੂਸ ਕਰਦੇ ਹਨ।

ਰਜਿੰਦਰ ਕੁਮਾਰ ਨੇ ਦੱਸਿਆ ਕਿ ਮੋਹਿਤ ਸ਼ਰਮਾ 2019 ਵਿੱਚ ਇਸਰੋ ਵਿੱਚ ਚੁਣੇ ਗਏ ਸਨ ਅਤੇ 2020 ਵਿੱਚ ਜੁਆਇਨ ਹੋਏ ਸਨ। ਮੋਹਿਤ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਰਾੜਾ ਸਾਹਿਬ ਸਕੂਲ ਤੋਂ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ। ਜਮਾਤ ਵਿੱਚ ਟਾਪਰ ਹੁੰਦਾ ਸੀ। 2016 ਵਿੱਚ ਥਾਪਰ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਦਾਦੀ ਪੁਸ਼ਪਿੰਦਰਾ ਰਾਣੀ ਨੇ ਕਿਹਾ ਕਿ ਇੰਨੀ ਖੁਸ਼ੀ ਹੈ ਕਿ ਬਿਆਨ ਨਹੀਂ ਕੀਤੀ ਜਾ ਸਕਦੀ।

ਪੋਤਾ ਬਚਪਨ ਤੋਂ ਹੀ ਇਨ੍ਹਾਂ ਕੰਮਾਂ ਵੱਲ ਧਿਆਨ ਦਿੰਦਾ ਸੀ। ਉਦੋਂ ਹੀ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਇਹ ਭਾਰਤ ਦੀ ਸ਼ਾਨ ਹੈ। ਅੱਜ ਭਾਰਤ ਦਾ ਨਾਮ ਪੂਰੀ ਦੁਨੀਆ ਵਿੱਚ ਚਮਕਿਆ ਹੈ। ਭੈਣ ਮੁਸਕਾਨ ਸ਼ਰਮਾ ਨੇ ਕਿਹਾ ਕਿ ਉਸ ਨੂੰ ਬਹੁਤ ਮਾਣ ਹੈ ਕਿ ਉਸ ਦੇ ਭਰਾ ਨੇ ਇੰਨਾ ਵਧੀਆ ਕੰਮ ਕੀਤਾ ਹੈ। ਇਸ ਨਾਲ ਦੇਸ਼ ਦਾ ਨਾਂ ਰੌਸ਼ਨ ਹੋਇਆ ਹੈ।

Exit mobile version