TheUnmute.com

ਚੰਡੀਗੜ੍ਹ ਦੀ ਹਰਨਾਜ਼ ਸੰਧੂ ਬਣੀ ‘Miss Universe 2021’, 21 ਸਾਲ ਬਾਅਦ ਭਾਰਤ ਨੂੰ ਦਿਵਾਇਆ ਇਹ ਖਿਤਾਬ

ਚੰਡੀਗੜ੍ਹ 12 ਦਸੰਬਰ 2021 : ਭਾਰਤ ਦੀ ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ 2021 ਦਾ ਤਾਜ ਪਹਿਨਾਇਆ ਗਿਆ ਹੈ। 70ਵਾਂ ਮਿਸ ਯੂਨੀਵਰਸ ਮੁਕਾਬਲਾ ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ਵਿੱਚ ਹੋਇਆ। ਇਸ ਮੁਕਾਬਲੇ ਦੇ ਸ਼ੁਰੂਆਤੀ ਪੜਾਅ ਵਿੱਚ 75 ਤੋਂ ਵੱਧ ਸੁੰਦਰ ਅਤੇ ਪ੍ਰਤਿਭਾਸ਼ਾਲੀ ਕੁੜੀਆਂ ਨੇ ਭਾਗ ਲਿਆ, ਪਰ ਸਿਰਫ਼ ਤਿੰਨ ਦੇਸ਼ਾਂ ਦੀਆਂ ਔਰਤਾਂ ਹੀ ਚੋਟੀ ਦੇ 3 ਵਿੱਚ ਥਾਂ ਬਣਾ ਸਕੀਆਂ, ਜਿਨ੍ਹਾਂ ਵਿੱਚੋਂ ਇੱਕ ਭਾਰਤ ਦੀ ਹਰਨਾਜ਼ ਸੰਧੂ ਸੀ।

ਦੱਖਣੀ ਅਫਰੀਕਾ ਅਤੇ ਪੈਰਾਗੁਏ ਨੂੰ ਪਿੱਛੇ ਛੱਡ ਕੇ ਭਾਰਤ ਦੀ ਹਰਨਾਜ਼ ਸੰਧੂ ਨੇ ਬ੍ਰਹਿਮੰਡੀ ਸੁੰਦਰਤਾ ਦਾ ਤਾਜ ਆਪਣੇ ਸਿਰ ‘ਤੇ ਲਿਆ। ਇਸ ਸਮਾਰੋਹ ਦਾ ਹਿੱਸਾ ਬਣਨ ਲਈ ਭਾਰਤ ਤੋਂ ਦੀਆ ਮਿਰਜ਼ਾ ਵੀ ਪਹੁੰਚੀ। ਉਰਵਸ਼ੀ ਰੌਤੇਲਾ ਨੇ ਇਸ ਵਾਰ ਮਿਸ ਯੂਨੀਵਰਸ 2021 ਦੇ ਮੁਕਾਬਲੇ ਨੂੰ ਜੱਜ ਕੀਤਾ। ਸੰਧੂ ਨੂੰ ਇਸ ਮੁਕਾਬਲੇ ਦੀ 2020 ਦੀ ਜੇਤੂ ਮੈਕਸੀਕੋ ਦੀ ਐਂਡਰੀਆ ਮੇਜ਼ਾ ਨੇ ਤਾਜ ਪਹਿਨਾਇਆ। ਪੈਰਾਗੁਏ ਦੀ ਨਾਦੀਆ ਫਰੇਰਾ (22) ਦੂਜੇ ਜਦਕਿ ਦੱਖਣੀ ਅਫਰੀਕਾ ਦੀ ਲਾਲੇਲਾ ਮਸਵਾਨੇ (24) ਤੀਜੇ ਸਥਾਨ ‘ਤੇ ਰਹੀ।

sandhu

ਇਸ ਸਵਾਲ ਦਾ ਜਵਾਬ ਦਿੰਦਿਆਂ ਖਿਤਾਬ ਜਿੱਤਿਆ
ਤਿੰਨੋਂ ਚੋਟੀ ਦੇ ਪ੍ਰਤੀਯੋਗੀਆਂ ਨੂੰ ਸਵਾਲ ਪੁੱਛਿਆ ਗਿਆ ਸੀ ਕਿ ਦਬਾਅ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਤੁਸੀਂ ਕੀ ਸਲਾਹ ਦਿਓਗੇ? ਇਸ ਸਵਾਲ ਦੇ ਜਵਾਬ ਵਿੱਚ ਹਰਨਾਜ਼ ਸੰਧੂ ਨੇ ਕਿਹਾ ਕਿ ਤੁਹਾਨੂੰ ਵਿਸ਼ਵਾਸ ਕਰਨਾ ਹੋਵੇਗਾ ਕਿ ਤੁਸੀਂ ਵਿਲੱਖਣ ਹੋ ਅਤੇ ਤੁਹਾਡੀ ਸੋਚ ਤੁਹਾਨੂੰ ਸੁੰਦਰ ਬਣਾਉਂਦੀ ਹੈ। ਬਾਹਰ ਆਓ, ਆਪਣੇ ਲਈ ਬੋਲਣਾ ਸਿੱਖੋ ਕਿਉਂਕਿ ਤੁਸੀਂ ਆਪਣੇ ਜੀਵਨ ਦੇ ਆਗੂ ਹੋ। ਇਸ ਜਵਾਬ ਨਾਲ ਹਰਨਾਜ਼ ਸੰਧੂ ਨੇ ਇਸ ਸਾਲ ਦੀ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਿਆ।

ਕੌਣ ਹੈ ਹਰਨਾਜ਼ ਸੰਧੂ
ਹਰਨਾਜ਼ ਸੰਧੂ ਚੰਡੀਗੜ੍ਹ, ਪੰਜਾਬ ਦੀ ਰਹਿਣ ਵਾਲੀ ਹੈ ਅਤੇ ਪੇਸ਼ੇ ਤੋਂ ਇੱਕ ਮਾਡਲ ਹੈ। 21 ਸਾਲਾ ਹਰਨਾਜ਼ ਨੇ ਮਾਡਲਿੰਗ ਅਤੇ ਕਈ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ, ਇਸ ਦੇ ਬਾਵਜੂਦ ਉਸ ਨੇ ਆਪਣੀ ਪੜ੍ਹਾਈ ‘ਤੇ ਪੂਰਾ ਧਿਆਨ ਰੱਖਿਆ। ਹਰਨਾਜ਼ ਨੇ ਸਾਲ 2017 ਵਿੱਚ ਮਿਸ ਚੰਡੀਗੜ੍ਹ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਉਸ ਨੇ ਮਿਸ ਮੈਕਸ ਐਮਰਜਿੰਗ ਸਟਾਰ ਇੰਡੀਆ ਦਾ ਖਿਤਾਬ ਜਿੱਤਿਆ। ਇਹ ਦੋ ਵੱਕਾਰੀ ਖਿਤਾਬ ਜਿੱਤਣ ਤੋਂ ਬਾਅਦ, ਹਰਨਾਜ਼ ਨੇ ਮਿਸ ਇੰਡੀਆ 2019 ਵਿੱਚ ਹਿੱਸਾ ਲਿਆ ਅਤੇ ਫਿਰ ਉਹ ਚੋਟੀ ਦੇ 12 ਵਿੱਚ ਪਹੁੰਚ ਗਈ। ਮਾਡਲਿੰਗ ਦੇ ਨਾਲ-ਨਾਲ ਹਰਨਾਜ਼ ਨੇ ਐਕਟਿੰਗ ਵਿੱਚ ਵੀ ਕਦਮ ਰੱਖਿਆ ਹੈ। ਹਰਨਾਜ਼ ਦੀਆਂ ਦੋ ਪੰਜਾਬੀ ਫਿਲਮਾਂ ‘ਯਾਰਾ ਦੀਆ ਪੁ ਬਾਰਾਂ’ ਅਤੇ ‘ਬਾਈ ਜੀ ਕੁਟਾਂਗੇ’ ਹਨ।

 

Exit mobile version