Site icon TheUnmute.com

Chandigarh Weather: ਚੰਡੀਗੜ੍ਹ ‘ਚ ਤਿੰਨ ਦਿਨਾਂ ਬਾਅਦ ਰੁਕੀ ਬਾਰਿਸ਼, ਲੋਕਾਂ ਨੇ ਲਿਆ ਸੁੱਖ ਦਾ ਸਾਹ

Chandigarh

ਚੰਡੀਗੜ੍ਹ, 11 ਜੁਲਾਈ 2023: ਚੰਡੀਗੜ੍ਹ Chandigarh) ‘ਚ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਆ ਸਾਹਮਣਾ ਕਰਨਾ ਪਿਆ । ਦੂਜੇ ਪਾਸੇ ਮੰਗਲਵਾਰ ਨੂੰ ਬਾਰਿਸ਼ ਰੁਕਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸ਼ਹਿਰ ਵਿੱਚ ਇੱਕ ਸਾਲ ਵਿੱਚ ਔਸਤਨ 1038 ਐੱਮ.ਐੱਮ ਬਾਰਿਸ਼ ਪੈਂਦੀ ਹੈ, ਪਰ ਸ਼ਨੀਵਾਰ ਸਵੇਰੇ 8.30 ਵਜੇ ਤੋਂ ਸੋਮਵਾਰ ਸ਼ਾਮ 5.30 ਵਜੇ ਤੱਕ 508.4 ਮਿਲੀਮੀਟਰ ਬਾਰਿਸ਼ ਪਈ । ਇਹ ਪੂਰੇ ਸਾਲ ਦੀ ਵਰਖਾ ਦਾ ਲਗਭਗ 50 ਫੀਸਦੀ ਕੋਟਾ ਹੈ। 57 ਘੰਟਿਆਂ ‘ਚ ਇੰਨੀ ਜ਼ਿਆਦਾ ਬਾਰਿਸ਼ ਝੱਲਣ ਤੋਂ ਬਾਅਦ ਸ਼ਹਿਰ ‘ਚ ਹਾਹਾਕਾਰ ਮੱਚ ਗਈ ਸੀ ।

ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਹਾਲਾਤ ਹੋਰ ਨਾ ਵਿਗੜਨ ਲਈ ਪ੍ਰਸ਼ਾਸਨ ਨੇ ਸਾਰੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਕਮਿਊਨਿਟੀ ਸੈਂਟਰ ਅਤੇ NDRF ਟੀਮ ਨੂੰ ਸਟੈਂਡਬਾਏ ‘ਤੇ ਰੱਖਿਆ ਗਿਆ ਹੈ। ਭਾਖੜਾ ਤੋਂ ਆਉਣ ਵਾਲੀਆਂ ਦੋ ਪਾਣੀ ਦੀਆਂ ਲਾਈਨਾਂ ਬੁਰੀ ਤਰ੍ਹਾਂ ਨੁਕਸਾਨੀ ਗਈਆਂ ਹਨ, ਜਿਸ ਕਾਰਨ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਦਾ ਸਮਾਂ ਘਟਾ ਦਿੱਤਾ ਗਿਆ ਹੈ। ਪਾਣੀ ਦੀ ਸਪਲਾਈ ਕਰਨ ਵਾਲੀ ਵੱਡੀ ਪਾਈਪ ਲਾਈਨ ਵੀ ਟੁੱਟਣ ਕਾਰਨ, ਮਨੀਮਾਜਰਾ ਵਿੱਚ ਪਾਣੀ ਦੀ ਵੱਡੀ ਸਮੱਸਿਆ ਪੈਦਾ ਹੋ ਗਈ, ਲੋਕਾਂ ਨੂੰ ਟੈਂਕਰਾਂ ਰਾਹੀਂ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ।

ਚੰਡੀਗੜ੍ਹ (Chandigarh) ਵਿੱਚ 18 ਕਵਿਕ ਰੀਐਕਸ਼ਨ ਟੀਮਾਂ ਬਣਾਈਆਂ ਗਈਆਂ ਹਨ, ਜੋ 24 ਘੰਟੇ ਸਰਗਰਮ ਰਹਿੰਦੀਆਂ ਹਨ। ਬਿਜਲੀ ਡਿੱਗਣ, ਦਰੱਖਤ ਡਿੱਗਣ, ਸੜਕ ਦੀ ਮੁਰੰਮਤ, ਪਾਣੀ ਭਰਨ ਆਦਿ ਦੀਆਂ ਸ਼ਿਕਾਇਤਾਂ ਲਈ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ 0172-4639999 ਜਾਰੀ ਕੀਤਾ ਗਿਆ ਹੈ। ਸੁਖਨਾ ਝੀਲ ਵਿੱਚ ਪਾਣੀ ਦੇ ਪੱਧਰ ਦੀ ਨਿਗਰਾਨੀ ਕਰਨ ਲਈ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਸੋਮਵਾਰ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਦਰਮਿਆਨ 206.1 ਐੱਮ.ਐੱਮ ਬਾਰਿਸ਼ ਦਰਜ ਕੀਤੀ ਗਈ । ਇਹ ਵੀ ਇੱਕ ਦਿਨ ਵਿੱਚ ਬਾਰਿਸ਼ ਦਾ ਰਿਕਾਰਡ ਹੈ ਕਿਉਂਕਿ ਚੰਡੀਗੜ੍ਹ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਬਾਰਿਸ਼ ਨਹੀਂ ਪਈ ਹੈ। ਜੁਲਾਈ ਦੇ ਪੂਰੇ ਮਹੀਨੇ ਵਿੱਚ ਵੀ ਇੰਨੀ ਬਾਰਿਸ਼ ਨਹੀਂ ਹੁੰਦੀ। ਇਸ ਨਾਲ ਚੰਡੀਗੜ੍ਹ ਵਿੱਚ 1 ਜੂਨ ਤੋਂ ਸੋਮਵਾਰ ਸ਼ਾਮ 5:30 ਵਜੇ ਤੱਕ ਕੁੱਲ 729.4 ਮਿਲੀਮੀਟਰ ਬਾਰਿਸ਼ ਪਈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਵੀ ਬਾਰਿਸ਼ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਡਾਇਰੈਕਟਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਬੱਦਲ ਛਾਏ ਰਹਿਣਗੇ ਅਤੇ ਬਾਰਿਸ਼ ਪੈਂਦੀ ਰਹੇਗੀ, ਪਰ ਹੌਲੀ-ਹੌਲੀ ਹੁਣ ਬਾਰਿਸ਼ ਦੀ ਮਾਤਰਾ ਘੱਟ ਸਕਦੀ ਹੈ।

Exit mobile version