ਚੰਡੀਗੜ੍ਹ 13 ਅਕਤੂਬਰ 2022: ਘੜੂੰਆਂ ਵਿਖੇ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ (Chandigarh University video leak case) ਵਿੱਚ ਖਰੜ ਅਦਾਲਤ ਨੇ ਮੁਲਜ਼ਮ ਐਮਬੀਏ ਵਿਦਿਆਰਥਣ ਸਮੇਤ ਫੌਜੀ ਸੰਜੀਵ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ | ਇਸ ਦੌਰਾਨ ਖਰੜ ਅਦਾਲਤ ਦੀ ਜੁਡੀਸ਼ੀਅਲ ਮੈਜਿਸਟਰੇਟ ਨਿਧੀ ਸੈਣੀ ਨੇ ਫੌਜੀ ਸੰਜੀਵ ਸਿੰਘ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਦਿਆਂ ਕਿਹਾ ਹੈ ਕਿ ਸਮਾਜ ਵਿਚ ਇੱਕ ਫ਼ੌਜੀ ਵੱਲੋਂ ਅਜਿਹਾ ਕੰਮ ਕਰਨ ਬਰਦਾਸ਼ਤਯੋਗ ਨਹੀਂ ਹੈ। ਕਿਉਂਕਿ ਇੱਕ ਫੌਜੀ ਨੂੰ ਪੂਰੀ ਦੁਨੀਆ ਵਿੱਚ ਬਹੁਤ ਸਨਮਾਨ ਮਿਲਦਾ ਹੈ। ਇਸ ਤਰ੍ਹਾਂ ਮੁਲਜ਼ਮ ਜ਼ਮਾਨਤ ਦਾ ਹੱਕਦਾਰ ਨਹੀਂ ਹੈ।
ਜਨਵਰੀ 19, 2025 10:38 ਪੂਃ ਦੁਃ