Site icon TheUnmute.com

ਚੰਡੀਗੜ੍ਹ: ਸਮੂਹਿਕ ਜਬਰ ਜਨਾਹ ਮਾਮਲੇ ‘ਚ ਪੁਲਿਸ ਨੇ ਦੂਜੇ ਮੁਲਜ਼ਮ ਸੰਨੀ ਨੂੰ ਕੀਤਾ ਗ੍ਰਿਫਤਾਰ

ASI arrested

ਚੰਡੀਗੜ੍ਹ 29 ਦਸੰਬਰ 2022: ਚੰਡੀਗੜ੍ਹ (Chandigarh) ‘ਚ ਸ਼ਿਮਲਾ ਦੀ ਰਹਿਣ ਵਾਲੀ 28 ਸਾਲਾ ਲੜਕੀ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲੇ ਵਿੱਚ ਪੁਲਿਸ ਨੇ ਦੂਜੇ ਮੁਲਜ਼ਮ ਸੰਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ | ਦੱਸ ਦੇਈਏ ਕਿ ਮੁਲਜ਼ਮ ਪਰਵਿੰਦਰ ਨੂੰ ਬੀਤੇ ਦਿਨ ਹੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।

ਦੱਸ ਦਈਏ ਕਿ ਪੀੜਤਾ ਸ਼ਿਮਲਾ ਦੀ ਰਹਿਣ ਵਾਲੀ ਹੈ ਅਤੇ ਉਸ ਨਾਲ 4 ਦਿਨਾਂ ਤੱਕ ਸਮੂਹਿਕ ਜਬਰ ਜਨਾਹ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਨੂੰ ਬੰਧਕ ਬਣਾ ਕੇ ਕਮਰੇ ਵਿੱਚ ਰੱਖਿਆ ਗਿਆ। ਉਹ ਕਿਸੇ ਤਰ੍ਹਾਂ ਬੰਦ ਕਮਰੇ ‘ਚੋਂ ਫਰਾਰ ਹੋ ਕੇ ਥਾਣੇ ਪਹੁੰਚੀ ਅਤੇ ਸ਼ਿਕਾਇਤ ਦਿੱਤੀ। ਪੀੜਤ ਲੜਕੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਨਾਲ ਆਈਆਂ ਲੜਕੀਆਂ ਨੌਕਰੀ ਲਈ ਮੋਹਾਲੀ ਆਈਆਂ ਸਨ ਅਤੇ ਮੋਹਾਲੀ ਵਿੱਚ ਹੀ ਕਿਰਾਏ ’ਤੇ ਰਹਿ ਰਹੀਆਂ ਸਨ। ਪੀੜਤਾ ਇਕ ਮਹੀਨਾ ਪਹਿਲਾਂ ਮੋਹਾਲੀ ਦੇ ਸ਼ਾਹੀਮਾਜਰਾ ‘ਚ ਆਪਣੇ ਦੋਸਤ ਨਾਲ ਰਹਿਣ ਲੱਗੀ ਸੀ।

Exit mobile version