ਚੰਡੀਗੜ੍ਹ 15 ਜਨਵਰੀ 2022: ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ | ਜਿਸਦੇ ਚਲਦੇ ਹਰ ਦਿਨ ਨਵੇਂ ਕੇਸ ਸਾਹਮਣੇ ਆਏ ਰਹੇ ਹਨ | ਕੋਵਿਡ ਮਰੀਜ਼ਾਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਪੀ. ਜੀ. ਆਈ. ਟਰਾਂਸਫਿਊਜ਼ਨ ਮੈਡੀਸਨ ਵਿਭਾਗ (ਬਲੱਡ ਬੈਂਕ) ਨੇ ਚੰਡੀਗੜ੍ਹ (Chandigarh PGI) ’ਚ ਬਲੱਡ ਦੀ ਕਮੀ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਅੱਗੇ ਆ ਕੇ ਖ਼ੂਨ ਦਾਨ (donate blood) ਕਰਨ। ਵਿਭਾਗ ਦਾ ਕਹਿਣਾ ਹੈ ਕਿ ਕੋਵਿਡ ਕਾਰਨ ਸਪਲਾਈ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਣ ਵਾਲੀ ਹੈ। ਸਰਜਰੀ ਅਤੇ ਐਮਰਜੈਂਸੀ ਹਾਲਾਤ, ਆਈ. ਸੀ. ਯੂ., ਥੈਲੇਸੀਮੀਆ, ਕੈਂਸਰ ਰੋਗੀਆਂ, ਹੀਮੋਫੀਲੀਆ ਅਤੇ ਗਰਭਵਤੀ ਔਰਤਾਂ ’ਚ ਭਰਤੀ ਰੋਗੀਆਂ ਦੀ ਲੋੜ ਨੂੰ ਪੂਰਾ ਕਰਨ ਲਈ ਰੋਜ਼ਾਨਾ 250-300 ਖੂਨ ਯੂਨਿਟਾਂ ਦੀ ਸਪਲਾਈ ਕਰਨੀ ਹੁੰਦੀ ਹੈ।
ਟ੍ਰਾਈਸਿਟੀ ’ਚ 18-60 ਸਾਲ ਦੀ ਉਮਰ ਦੇ ਵਿਚਕਾਰ ਦੇ ਸਾਰੇ ਤੰਦਰੁਸਤ ਲੋਕਾਂ ਨੂੰ ਬੇਨਤੀ ਹੈ ਕਿ ਉਹ ਇਸ ਨੇਕ ਕੰਮ ਲਈ ਅੱਗੇ ਆਉਣ, ਤਾਂ ਕਿ ਗੰਭੀਰ ਰੂਪ ਨਾਲ ਬੀਮਾਰ ਰੋਗੀਆਂ ਨੂੰ ਖੂਨ ਦੀ ਸਪਲਾਈ ਕੀਤੀ ਜਾ ਸਕੇ। ਖੂਨਦਾਨੀ ਕੇਂਦਰ (ਕਮਰਾ ਨੰਬਰ 107), ਐਡਵਾਂਸਡ ਟ੍ਰਾਮਾ ਸੈਂਟਰ, ਪੀ. ਜੀ. ਆਈ. ’ਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 7:30 ਵਜੇ ਤੱਕ ਅਤੇ ਹਰ ਸ਼ਨੀਵਾਰ, ਐਤਵਾਰ ਅਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਾ ਸਕਦੇ ਹਨ।