ਚੰਡੀਗੜ੍ਹ, 26 ਨਵੰਬਰ 2024: ਚੰਡੀਗੜ੍ਹ (Chandigarh) ‘ਚ ਅਣਪਛਾਤੇ ਲੁਟੇਰਿਆਂ ਨੇ ਘਰ ‘ਚ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ | ਚੋਰੀ ਦੀ ਇਹ ਵਾਰਦਾਤ ਚੰਡੀਗੜ੍ਹ ਦੇ ਸੈਕਟਰ-27 ਦੀ ਹੈ, ਜਿੱਥੇ ਇੱਕ 82 ਸਾਲ ਦੀ ਬਜ਼ੁਰਗ ਔਰਤ ਰਹਿੰਦੀ ਹੈ |
ਮਿਲੀ ਜਾਣਕਾਰੀ ਮੁਤਾਬਕ ਅਣਪਛਾਤੇ ਲੁਟੇਰਿਆਂ ਨੇ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਏ ਅਤੇ ਬਜ਼ੁਰਗ ਔਰਤ ਰਕਸ਼ਾ ਸ਼ਰਮਾ ਨੂੰ ਬੰਧਕ ਬਣਾ ਲਿਆ | ਇਸ ਦੌਰਾਨ ਚੋਰ ਕਰੀਬ 37 ਹਜ਼ਾਰ ਰੁਪਏ ਦੀ ਨਕਦੀ, ਦੋ ਮੋਬਾਈਲ ਫੋਨ ਅਤੇ 70-80 ਲੱਖ ਰੁਪਏ ਦੇ ਗਹਿਣੇ ਲੁੱਟ ਲਏ ਅਤੇ ਫਰਾਰ ਹੋ ਗਏ | ਦੱਸਿਆ ਜਾ ਰਿਹਾ ਹੈ ਕਿ ਇਸ ਘਰ ‘ਚ 82 ਸਾਲਾ ਰਕਸ਼ਾ ਸ਼ਰਮਾ ਰਹਿੰਦੀ ਹੈ।
ਇਹ ਵਾਰਦਾਤ ਅੱਜ ਤੜਕੇ ਕਰੀਬ 3:55 (Chandigarh) ਵਜੇ ਵਾਪਰੀ ਹੈ, ਬਜ਼ੁਰਗ ਔਰਤ ਇਸ ਘਰ ‘ਚ ਰਹਿੰਦੀ ਸੀ, ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਜਦਕਿ ਉਸ ਦਾ ਲੜਕਾ ਅਮਰੀਕਾ ਰਹਿੰਦਾ ਹੈ ਅਤੇ ਬਜ਼ੁਰਗ ਔਰਤ ਘਰ ਦੇ ਹੇਠਾਂ ਟਾਇਰਾਂ ਦੀ ਦੁਕਾਨ ਚਲਾਉਂਦੀ ਸੀ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਇਹ ਦੁਕਾਨ ਉਨ੍ਹਾਂ ਦਾ ਨੌਕਰ ਚਲਾ ਰਿਹਾ ਸੀ, ਪਰ ਇਹ ਦੁਕਾਨ ਪਿਛਲੇ ਇੱਕ ਮਹੀਨੇ ਤੋਂ ਬੰਦ ਸੀ, ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।