Site icon TheUnmute.com

Chandigarh News: ਕਲਾ ਪਰਿਸ਼ਦ ‘ਚ 9 ਦਸੰਬਰ ਨੂੰ ਕਰਵਾਇਆ ਜਾਵੇਗਾ ਪੰਜਾਬੀ ਕਵਿਤਾ ਤੇ ਕਹਾਣੀ ਪਾਠ

7 ਦਸੰਬਰ 2024: ਭਾਰਤੀ ਸਾਹਿਤ ਅਕਾਦਮੀ, (Bharat Sahitya Akademi,) ਦਿੱਲੀ ਵੱਲੋਂ ਪੰਜਾਬ ਕਲਾ ਪਰਿਸ਼ਦ, (Delhi in collaboration with Punjab Kala Parishad) ਚੰਡੀਗੜ੍ਹ ਦੇ ਸਹਿਯੋਗ ਨਾਲ “ਯੁਵਾ ਸਾਹਿਤੀ”(“Youth Sahitya”)  ਸਿਰਲੇਖ ਅਧੀਨ 9 ਦਸੰਬਰ 2024 ਨੂੰ ਸਵੇਰੇ 11 ਵਜੇ ਕਲਾ ਪਰਿਸ਼ਦ ਸੈਕਟਰ 16, ਚੰਡੀਗੜ੍ਹ ਦੇ ਹਾਲ ਵਿਚ ਪੰਜਾਬੀ ਕਵਿਤਾ ਅਤੇ ਕਹਾਣੀ ਪਾਠ ਕਰਵਾਇਆ ਜਾ ਰਿਹਾ ਹੈ। ਕਵਿਤਾ ਵਿਚ ਨੌਜਵਾਨ ਸ਼ਾਇਰ ਸੰਦੀਪ ਸਿੰਘ ਤੇ ਸ਼ਾਇਰਾ ਜਸਲੀਨ ਆਪਣੀਆਂ ਕਵਿਤਾਵਾਂ ਦਾ ਪਾਠ ਕਰਨਗੇ। ਉਥੇ ਹੀ ਕਹਾਣੀ ਭਾਗ ਵਿਚ ਨੌਜਵਾਨ ਕਹਾਣੀਕਾਰ ਗੁਰਮੀਤ ਆਰਿਫ ਤੇ ਉਭਰਦੀ ਸ਼ਾਇਰਾ ਰੇਮਨ ਆਪਣੀਆਂ ਕਹਾਣੀਆਂ ਦਾ ਪਾਠ ਕਰਨਗੇ। ਦੱਸ ਦੇਈਏ ਕਿ ਇਸ ਸਮਾਗਮ ਦੇ ਕੁਆਰਡੀਨੇਟਰ ਡਾ. ਅਮਰਜੀਤ ਸਿੰਘ (Dr. Amarjit Singh) ਹੋਣਗੇ।

ਭਾਰਤੀ ਸਾਹਿਤ ਅਕਾਦਮੀ, ਦਿੱਲੀ ਵਿੱਚ ਪੰਜਾਬੀ ਦੇ ਸਲਾਹਕਾਰ ਬੋਰਡ ਦੇ ਕਨਵੀਨਰ ਉੱਘੇ ਵਿਦਵਾਨ ਡਾ. ਰਵੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਭਾਰਤੀ ਸਾਹਿਤ ਅਕਾਦਮੀ ਵੱਲੋਂ ਵੱਖ-ਵੱਖ ਵਰਗਾਂ ਲਈ ਕਈ ਸਮਾਗਮ ਉਲੀਕੇ ਜਾਂਦੇ ਹਨ, ਜਿਨ੍ਹਾਂ ਵਿਚ ਯੁਵਾ ਸਾਹਿਤੀ, ਨਾਰੀ ਚੇਤਨਾ, ਗ੍ਰਾਮਾ ਲੋਕ, ਕਵੀ ਸੰਧੀ, ਕਥਾ ਸੰਧੀ, ਦਲਿਤ ਚੇਤਨਾ, ਬੁੱਕ ਡਿਸਕਸ਼ਨਜ਼, ਮੇਰੇ ਝਰੋਖੇ ‘ਚੋਂ, ਲੇਖਕ ਜਨਮ ਸ਼ਤਾਬਦੀ ਦਿਵਸ, ਬੇਬਲਾਈਨ, ਸੰਵਾਦ, ਪੁਸਤਕਾਇਨ ਆਦਿ ਹਨ। ਉਹਨਾਂ ਅੱਗੇ ਜੋੜਿਆ ਕਿ ਪੰਜਾਬ ਵਿਚ ਵੱਡੀ ਗਿਣਤੀ ਵਿਚ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾ ਚੁੱਕੇ ਹਨ ਅਤੇ ਭਵਿੱਖ ਵਿਚ ਵੀ ਵੱਖ ਵੱਖ ਸੰਸਥਾਵਾਂ ਦਾ ਸਹਿਯੋਗ ਲੈ ਕੇ ਇਹ ਕਾਰਜ ਕੀਤੇ ਜਾਂਦੇ ਰਹਿਣਗੇ।

read more: Chandigarh News: ਰੇਲਵੇ ਬੋਰਡ ਨੇ ਚੰਡੀਗੜ੍ਹ ਦੇ ਪਲੇਟਫਾਰਮ ਨੰਬਰ 1 ਤੇ 2 ਕੀਤੇ ਬੰਦ, ਜਾਣੋ ਕਦੋਂ ਤੱਕ ਰਹੇਗਾ ਬੰਦ

Exit mobile version