Site icon TheUnmute.com

Chandigarh News: ਪ੍ਰਦੂਸ਼ਣ ਕਾਰਨ ਸਿਟੀ ਬਿਊਟੀਫੁੱਲ ‘ਚ ਘੁੱਟਣ ਲੱਗਾ ਦਮ, ਪੰਜਾਬ ‘ਚ AQI 269 ਕੀਤਾ ਗਿਆ ਦਰਜ

11 ਨਵੰਬਰ 2024: ਪੰਜਾਬ (punjab) ਵਿੱਚ ਪਰਾਲੀ ਸਾੜਨ (stubble burning) ਕਾਰਨ ਸਿਟੀ ਬਿਊਟੀਫੁੱਲ (ਚੰਡੀਗੜ੍ਹ) ਦੀ ਹਵਾ ਜ਼ਹਿਰੀਲੀ ਹੋ ਰਹੀ ਹੈ।ਦੱਸ ਦੇਈਏ ਕਿ  ਪੰਜਾਬ ਤੇ ਚੰਡੀਗੜ੍ਹ (punjab and chandigarh) ਦੀ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ। ਚੰਡੀਗੜ੍ਹ ਦੇ ਵਿਚ AQI ਲੈਵਲ 300 ਤੋਂ ਵੀ ਪਾਰ ਹੋ ਗਿਆ ਹੈ, ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਸਥਿਤੀ ਦਿੱਲੀ ਨਾਲੋਂ ਵੀ ਗੰਭੀਰ ਹੋ ਰਹੀ ਹੈ। ਦੱਸ ਦੇਈਏ ਕਿ ਚੰਡੀਗੜ੍ਹ ਦਾ AQI ਸੋਮਵਾਰ ਸਵੇਰੇ 5 ਵਜੇ 341 ਦਰਜ ਕੀਤਾ ਗਿਆ। ਪੰਜਾਬ ‘ਚ AQI 269 ਦਰਜ ਕੀਤਾ ਗਿਆ, ਪੰਜਾਬ ਦੇ ਕਈ ਸ਼ਹਿਰਾਂ ਦਾ AQI 200 ਤੋਂ ਪਾਰ ਦਰਜ ਕੀਤਾ ਗਿਆ ਹੈ, ਦਿੱਲੀ ਦੀ ਹਵਾ ਵੀ ਲਗਾਤਾਰ ਖਰਾਬ ਹੋ ਰਹੀ ਹੈ, ਆਉ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਕ ਦਿਨ ‘ਚ ਪਰਾਲੀ ਸਾੜਨ ਦੇ ਕਿੰਨੇ-ਕਿੰਨੇ ਮਾਮਲੇ ਸਾਹਮਣੇ ਆਏ ਹਨ| ਇਕ ਦਿਨ ‘ਚ ਪੰਜਾਦ ਦੇ ਵਿਚ 345 ਨਵੇਂ ਮਾਮਲੇ ਸਾਹਮਣੇ ਆਏ ਹਨ| ਸੰਗਰੂਰ ‘ਚ ਲਗਾਤਾਰ ਪਰਾਲੀ ਸਾੜੀ ਜਾ ਰਹੀ ਹੈ ਇਥੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ| ਸੰਗਰੂਰ ‘ਚ ਇਕ ਦਿਨ ‘ਚ ਪਰਾਲੀ ਸਾੜਨ ਦੇ 116 ਨਵੇਂ ਕੇਸ ਸਾਹਮਣੇ ਆਏ ਹਨ, ਮਾਨਸਾ 44, ਫਿਰੋਜ਼ਪੁਰ 26, ਫ਼ਰੀਦਕੋਟ ਤੇ ਮੋਗਾ 24, ਮਾਮਲੇ ਸਾਹਮਣੇ ਆ ਚੁੱਕੇ ਹਨ|

 

Exit mobile version