ਚੰਡੀਗੜ੍ਹ, 29 ਜਨਵਰੀ 2025: Chandigarh Mayor Election: ਚੰਡੀਗੜ੍ਹ ‘ਚ ਮੇਅਰ (Chandigarh Mayor) ਦੀ ਨਿਯੁਕਤੀ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਹੈ | ਕਾਂਗਰਸ ਨੇ ਹੁਣ ਆਪਣੇ ਛੇ ਚੁਣੇ ਹੋਏ ਕੌਂਸਲਰਾਂ ਨੂੰ ਲੁਧਿਆਣਾ ਦੇ ਹਯਾਤ ਹੋਟਲ ‘ਚ ਠਹਿਰਾਇਆ ਹੈ | ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਉਨ੍ਹਾਂ ਲਗਾਤਾਰ ‘ਤੇ ਧਮਕੀਆਂ ਦੇ ਰਹੀ ਹੈ ਅਤੇ ਵੱਡੀਆਂ ਪੇਸ਼ਕਸ਼ਾਂ ਵੀ ਕਰ ਰਹੀ ਹੈ| ਉਨ੍ਹਾਂ ਨੇ ਕਿਹਾ ਕਿ ਪਰ ਅਸੀਂ ਪਾਰਟੀ ਦੇ ਨਾਲ ਖੜ੍ਹੇ ਹਾਂ। ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਵਾਂਗ ਇਸ ਵਾਰ ਵੀ ਉਸਦੇ ਨਾਲ ਬਦਸਲੂਕੀ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੁਪਰੀਮ ਕੋਰਟ ਜਾ ਕੇ ਇਨਸਾਫ਼ ਮਿਲਿਆ।
ਭਾਵੇਂ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ 30 ਜਨਵਰੀ ਨੂੰ ਚੰਡੀਗੜ੍ਹ ‘ਚ ਮੇਅਰ (Chandigarh Mayor) ਦੀਆਂ ਚੋਣਾਂ ਇਕੱਠੀਆਂ ਲੜ ਰਹੀਆਂ ਹਨ, ਪਰ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਇਸ ‘ਤੇ ਇਤਰਾਜ਼ ਹੈ। ਪੰਜਾਬ ਦੇ ਆਗੂ ਇਸ ਮਾਮਲੇ ‘ਚ ਪਾਰਟੀ ਹਾਈਕਮਾਂਡ ਨੂੰ ਮਿਲਣ ਜਾ ਰਹੇ ਹਨ।
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸਾਨੂੰ ਇਹ ਮਨਜ਼ੂਰ ਨਹੀਂ ਹੈ। ਅਸੀਂ ਪਹਿਲਾਂ ਹੀ ਹਾਈਕਮਾਂਡ ਨੂੰ ਸੂਚਿਤ ਕਰ ਦਿੱਤਾ ਹੈ। ਸਾਡਾ ‘ਆਪ’ ਨਾਲ ਕੋਈ ਸਮਝੌਤਾ ਨਹੀਂ ਹੈ। ਨਾ ਤਾਂ ਇਹ ਹੋਵੇਗਾ ਅਤੇ ਨਾ ਹੀ ਕੋਈ ਚਰਚਾ ਹੈ। ਅਸੀਂ ਚੰਡੀਗੜ੍ਹ ਮੁੱਦੇ ‘ਤੇ ਹਾਈਕਮਾਨ ਅੱਗੇ ਆਪਣਾ ਇਤਰਾਜ਼ ਪ੍ਰਗਟ ਕਰਾਂਗੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ‘ਚ ਵੀ ਆਪ ਨਾਲ ਕੋਈ ਸਬੰਧ ਬਣਾਈ ਰੱਖਣ ਦੀ ਕੋਈ ਲੋੜ ਨਹੀਂ ਹੈ।
ਦਰਅਸਲ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸ ਦਾ ਇੱਕ ਵਫ਼ਦ ਅੰਮ੍ਰਿਤਸਰ ਵਿੱਚ ਬੀਆਰ ਅੰਬੇਡਕਰ ਦੀ ਮੂਰਤੀ ਦੇ ਅਪਮਾਨ ਨਾਲ ਸਬੰਧਤ ਵਿਵਾਦ ਦੇ ਸਬੰਧ ‘ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਣ ਗਿਆ ਸੀ।
Read More: ਚੰਡੀਗੜ੍ਹ ਮੇਅਰ ਚੋਣ ਮਾਮਲਾ: ਬੈਲਟ ਪੇਪਰਾਂ ਦੀ ਖੁਦ ਜਾਂਚ ਕਰੇਗੀ ਸੁਪਰੀਮ ਕੋਰਟ, ਵੀਡੀਓ ਫੁਟੇਜ ਵੀ ਮੰਗਵਾਈ