Site icon TheUnmute.com

Chandigarh: ਕਿਸਾਨ ਆਗੂ ਤੇ ਕੇਂਦਰ ਵਿਚਾਲੇ ਅਹਿਮ ਬੈਠਕ, ਪੁਲਿਸ ਨੇ ਚੰਡੀਗੜ੍ਹ ਸਰਹੱਦ ‘ਤੇ ਰੋਕੇ ਕਿਸਾਨ

Farmers

ਚੰਡੀਗੜ੍ਹ, 19 ਮਾਰਚ 2025: ਪੰਜਾਬ ‘ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਇੱਕ ਸਾਲ ਤੋਂ ਜਿਆਦਾ ਹੋ ਚੁੱਕਾ ਹੈ | ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਸਮੇਤ ਹੋਰ ਮੰਗਾਂ ‘ਤੇ ਕੇਂਦਰ ਸਰਕਾਰ ਅਤੇ ਕਿਸਾਨਾਂ (Farmers) ਵਿਚਕਾਰ ਗੱਲਬਾਤ ਦਾ ਸੱਤਵਾਂ ਦੌਰ ਅੱਜ ਯਾਨੀ 19 ਮਾਰਚ ਨੂੰ ਥੋੜ੍ਹੀ ਦੇਰ ਬਾਅਦ ਹੀ ਸ਼ੁਰੂ ਹੋਵੇਗਾ। ਇਸ ਅਹਿਮ ਬੈਠਕ ‘ਚ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਦੇ ਕਨਵੀਨਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ 28 ਕਿਸਾਨ ਆਗੂ ਪਹੁੰਚੇ ਹਨ।

ਦੂਜੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪ੍ਰਹਿਲਾਦ ਜੋਸ਼ੀ ਅਤੇ ਪਿਊਸ਼ ਗੋਇਲ ਥੋੜ੍ਹੀ ਦੇਰ ‘ਚ ਪਹੁੰਚਣਗੇ। ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਹਨ।

ਬੈਠਕ ਤੋਂ ਪਹਿਲਾਂ ਮੋਹਾਲੀ ਤੋਂ ਚੰਡੀਗੜ੍ਹ ਆ ਰਹੇ ਕਿਸਾਨਾਂ (Farmers) ਨੂੰ ਚੰਡੀਗੜ੍ਹ ਪੁਲਿਸ ਨੇ ਸਰਹੱਦ ‘ਤੇ ਰੋਕ ਲਿਆ ਗਿਆ, ਪੁਲਿਸ ਵਾਹਨਾਂ ਨੂੰ ਅੱਗੇ ਨਹੀਂ ਜਾਣ ਦੇ ਰਹੀ। ਕੇਂਦਰ ਨਾਲ ਬੈਠਕ ਤੋਂ ਪਹਿਲਾਂ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਬੈਠਕ ‘ਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲਣਾ ਚਾਹੀਦਾ ਹੈ। ਇਸ ਅੰਦੋਲਨ ਨੂੰ ਸ਼ੁਰੂ ਹੋਏ ਬਹੁਤ ਸਮਾਂ ਹੋ ਗਿਆ ਹੈ। ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ 15 ਕਰੋੜ ਕਿਸਾਨ ਪਰਿਵਾਰ ਹਨ। ਦੇਸ਼ ਦਾ 60 ਪ੍ਰਤੀਸ਼ਤ ਹਿੱਸਾ ਆਪਣੀਆਂ ਮੰਗਾਂ ਕਰ ਰਿਹਾ ਹੈ। ਇਸ ਲਈ, ਸਾਨੂੰ ਉਮੀਦ ਹੈ ਕਿ MSP ਕਾਨੂੰਨ ‘ਤੇ ਗੱਲਬਾਤ ਅੱਗੇ ਵਧੇਗੀ।

Read More: ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਭਲਕੇ ਹੋਣ ਜਾ ਰਹੀ 7ਵੀਂ ਮੀਟਿੰਗ

Exit mobile version