Site icon TheUnmute.com

ਚੰਡੀਗੜ੍ਹ ਬੰ.ਬ ਧਮਾਕਾ: ਸ਼ੱਕੀਆਂ ਬਾਰੇ ਸੂਚਨਾ ਦੇਣ ਵਾਲੇ ਲਈ ਪੁਲਿਸ ਨੇ ਰੱਖਿਆ 2 ਲੱਖ ਰੁਪਏ ਦਾ ਇਨਾਮ

Chandigarh

ਚੰਡੀਗੜ੍ਹ, 12 ਸਤੰਬਰ 2024: ਚੰਡੀਗੜ੍ਹ ਦੇ ਸੈਕਟਰ 10 ਦੇ ਪੌਸ਼ ਇਲਾਕੇ ‘ਚ ਇਕ ਘਰ ‘ਤੇ ਹੋਏ ਬੰ.ਬ ਧਮਾਕੇ ਮਾਮਲੇ (Chandigarh bomb blast) ‘ਚ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਦੋ ਸ਼ੱਕੀ ਨੌਜਵਾਨ ਨਜ਼ਰ ਆਏ ਹਨ, ਇਹ ਵੀਡੀਓ ਸੈਕਟਰ 43 ਦੇ ਬੱਸ ਸਟੈਂਡ ਨੇੜੇ ਦੀ ਦੱਸੀ ਜਾ ਰਹੀ ਹੈ। |

ਚੰਡੀਗੜ੍ਹ ਪੁਲਿਸ (Chandigarh Police) ਨੇ ਹੁਣ ਦੋ ਸ਼ੱਕੀਆਂ ਬਾਰੇ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਉਸ ਆਟੋ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ‘ਚ ਹਮਲਾਵਰ ਆਏ ਸਨ। ਜਾਂਚ ‘ਚ ਉਸ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਹੈ।

Exit mobile version