Site icon TheUnmute.com

Chandigarh: Elante Mall ‘ਚ ਮੁੜ ਵਾਪਰਿਆ ਹਾਦਸਾ, ਡਾਂਸ ਕਲੱਬ ‘ਚ ਖੇਡ ਰਹੀ ਬੱਚੀ ਤੇ ਡਿੱਗਿਆ ਬਲਬ

26 ਦਸੰਬਰ 2024: ਬੁੱਧਵਾਰ (Wednesday) ਨੂੰ ਇੰਡਸਟਰੀਅਲ ਏਰੀਆ (Industrial Area Phase-1) ਫੇਜ਼-1 ਸਥਿਤ ਏਲਾਂਟੇ (Elante Mall) ਮਾਲ ਵਿੱਚ ਇੱਕ ਹੋਰ ਹਾਦਸਾ ਵਾਪਰਿਆ, ਜਿੱਥੇ ਸਾਢੇ 4 ਸਾਲ (half year old girl Avni Sharma) ਦੀ ਬੱਚੀ ਅਵਨੀ ਸ਼ਰਮਾ ਵਾਲ-ਵਾਲ ਬਚ ਗਈ।

ਦੱਸ ਦੇਈਏ ਕਿ ਕ੍ਰਿਸਮਸ (Christmas carnival0 ਕਾਰਨੀਵਲ ਦੌਰਾਨ ਡਾਂਸ ਫਲੋਰ (dance floor) ‘ਤੇ ਖੇਡਦੇ ਹੋਏ ਇੱਕ ਲਟਕਦਾ ਬਲਬ ਬੱਚੀ ਦੇ ਸਿਰ ‘ਤੇ ਡਿੱਗ ਗਿਆ, ਜਿਸ ਕਾਰਨ ਬੱਚੀ ਜਖਮੀ ਹੋ ਗਈ। ਉਸਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਦੇ ਸਮੇਂ ਮਾਲ ‘ਚ ਚੱਲ ਰਹੇ ਕਾਰਨੀਵਲ ‘ਚ ਸੈਂਕੜੇ ਲੋਕ ਮੌਜੂਦ ਸਨ।

ਦੱਸ ਦੇਈਏ ਕਿ ਅਵਨੀ ਆਪਣੇ ਮਾਤਾ-ਪਿਤਾ ਨਵੀਨ ਸ਼ਰਮਾ ਅਤੇ ਊਸ਼ਾ ਸ਼ਰਮਾ ਨਾਲ ਸੈਕਟਰ-50 ਤੋਂ ਮਾਲ ਆਈ ਸੀ। ਪਰਿਵਾਰ ਨੇ ਕਾਰਨੀਵਲ ਵਿਚ ਦਾਖਲ ਹੋਣ ਲਈ 600 ਰੁਪਏ ਵਿਚ ਤਿੰਨ ਟਿਕਟਾਂ ਖਰੀਦੀਆਂ। ਪਲੇਅ ਏਰੀਆ ‘ਚ ਡਾਂਸ ਫਲੋਰ ‘ਤੇ ਖੇਡਦੇ ਸਮੇਂ ਬਿਜਲੀ ਸਪਲਾਈ ‘ਚ ਵਿਘਨ ਪੈਣ ਕਾਰਨ ਲਟਕਦਾ ਬਲਬ ਹੇਠਾਂ ਡਿੱਗ ਗਿਆ, ਜਿਸ ‘ਚੋਂ ਬੱਚੀ ਦੇ ਮੱਥੇ ‘ਤੇ ਸੱਟ ਲੱਗ ਗਈ।

ਦੱਸ ਦੇਈਏ ਕਿ ਹਾਦਸੇ ਤੋਂ ਬਾਅਦ ਬੱਚੀ ਉੱਚੀ-ਉੱਚੀ ਰੋਣ ਲੱਗੀ ਅਤੇ ਉਸ ਦੇ ਮੱਥੇ ‘ਤੇ ਸੋਜ ਆ ਗਈ। ਘਟਨਾ ਤੋਂ ਬਾਅਦ ਉਥੇ ਮੌਜੂਦ ਲੋਕ ਡਰ ਗਏ। ਪੁਲਿਸ ਨੂੰ ਇਸ ਮਾਮਲੇ ਬਾਰੇ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਲੜਕੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੈਕਟਰ-32 ਸਥਿਤ ਸਰਕਾਰੀ ਹਸਪਤਾਲ (hospital) ਲਿਜਾਇਆ ਗਿਆ। ਡਾਕਟਰਾਂ (doctors) ਨੇ ਸੱਟ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਟੀ ਸਕੈਨ ਅਤੇ ਹੋਰ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ।

ਉਥੇ ਹੀ ਦੱਸਣਯੋਗ ਹੈ ਕਿ 11 ਸਾਲਾ ਸ਼ਾਹਬਾਜ਼ ( shahbaj) ਦੀ ਜੂਨ 2024 ਵਿੱਚ toy ਟਰੇਨ (train) ਪਲਟਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਅਲਾਵਾ ਬਾਲ ਅਭਿਨੇਤਰੀ maysha dikshit ਅਤੇ ਉਸਦੀ ਮਾਸੀ ਸਤੰਬਰ 2024 ਵਿੱਚ ਟਾਈਲਾਂ ਡਿੱਗਣ ਨਾਲ ਜ਼ਖਮੀ ਹੋ ਗਿਆ ਸਨ|

READ MORE: ELANTE MAAL ‘ਚ ਵਾਪਰਿਆ ਹਾਦਸਾ, ਅਦਾਕਾਰਾ ਮਾਈਸ਼ਾ ਦੀਕਸ਼ਿਤ ਜ਼.ਖ਼.ਮੀ

Exit mobile version