July 4, 2024 9:42 pm
corona virus

ਚੰਡੀਗੜ੍ਹ ਪ੍ਰਸ਼ਾਸਨ ਨੇ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਾਉਣ ਦੀ ਦਿੱਤੀ ਸਲਾਹ

ਚੰਡੀਗੜ੍ਹ 18 ਅਪ੍ਰੈਲ 2022: ਨੋਵਲ ਕਰੋਨਾ ਵਾਇਰਸ (corona virus) ਰੂਪੀ ਭਿਆਨਕ ਮਹਾਂਮਾਰੀ ਦਾ ਪ੍ਰਕੋਪ ਘਟਦਾ ਦੇਖ ਕੇ ਯੂ.ਟੀ. ਚੰਡੀਗਡ਼੍ਹ ਪ੍ਰਸ਼ਾਸਨ ਨੇ ਭਾਵੇਂ ਕੁਝ ਦਿਨ ਪਹਿਲਾਂ ਮਾਸਕ ਪਹਿਨਣ ਦੀ ਸ਼ਰਤ ਹਟਾ ਦਿੱਤੀ ਸੀ ਪ੍ਰੰਤੂ ਹੁਣ ਚੰਡੀਗਡ਼੍ਹ ਅਤੇ ਗੁਆਂਢੀ ਰਾਜਾਂ ਵਿੱਚ ਕਰੋਨਾ ਮਹਾਂਮਾਰੀ ਦੇ ਦਿਨੋ ਦਿਨ ਵਧ ਰਹੇ ਕੇਸਾਂ ਕਰਕੇ ਯੂ.ਟੀ. ਚੰਡੀਗਡ਼੍ਹ ਪ੍ਰਸ਼ਾਸਨ ਨੇ ਫੇਸ ਮਾਸਕ ਫਿਰ ਤੋਂ ਲਾਜ਼ਮੀ ਕਰ ਦਿੱਤੇ ਹਨ।

ਚੰਡੀਗਡ਼੍ਹ ਪ੍ਰਸ਼ਾਸਨ ਵੱਲੋਂ ਲੋਕਾਂ ਲਈ ਜਾਰੀ ਐਡਵਾਈਜ਼ਰੀ ਮੁਤਾਬਕ ਭੀਡ਼ ਵਾਲੀਆਂ ਸਾਰੀਆਂ ਥਾਵਾਂ ਉਤੇ ਫੇਸ-ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਐਡਵਾਈਜ਼ਰੀ ਮੁਤਾਬਕ ਪਬਲਿਕ ਟਰਾਂਸਪੋਰਟ (ਬੱਸਾਂ, ਰੇਲ-ਗੱਡੀਆਂ ਅਤੇ ਟੈਕਸੀ) ਵਿੱਚ ਸਫ਼ਰ ਕਰਨ ਦੌਰਾਨ, ਸਿਨੇਮਾ ਘਰਾਂ, ਸ਼ਾਪਿੰਗ ਮਾਲ ਅਤੇ ਡਿਪਾਰਟਮੈਂਟਲ ਸਟੋਰਾਂ, ਕਲਾਸਰੂਮ, ਦਫ਼ਤਰੀ ਕਮਰਿਆਂ ਅਤੇ ਇੰਨਡੋਰ ਇਕੱਠਾਂ ਵਿੱਚ ਵੀ ਮਾਸਕ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ। ਹਾਲਾਂਕਿ ਪ੍ਰਾਈਵੇਟ ਕਾਰ ਜਾਂ ਹੋਰ ਪ੍ਰਾਈਵੇਟ ਵਹੀਕਲਾਂ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ ਹੈ।