ਚੰਡੀਗੜ੍ਹ, 14 ਮਾਰਚ 2025: Chandigarh Accident: ਚੰਡੀਗੜ੍ਹ ‘ਚ ਅੱਜ ਸਵੇਰ ਹੋਲੀ ਦੇ ਮੱਦੇਨਜ਼ਰ ਇੱਕ ਚੈੱਕ ਪੋਸਟ ‘ਤੇ ਡਿਊਟੀ ‘ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਦੀ ਇੱਕ ਦਰਦਨਾਕ ਹਾਦਸੇ ‘ਚ ਮੌਤ ਹੋ ਗਈ। ਇਸ ਦੇ ਨਾਲ ਹੀ, ਇੱਕ ਕਾਰ ਚਾਲਕ ਜੋ ਨਾਕੇ ‘ਤੇ ਪੁਲਿਸ ਮੁਲਾਜ਼ਮਾਂ ਤੋਂ ਵਾਹਨ ਦੇ ਕਾਗਜ਼ਾਤ ਚੈੱਕ ਕਰਵਾ ਰਿਹਾ ਸੀ, ਉਸਦੀ ਵੀ ਜਾਨ ਚਲੀ ਗਈ।
ਇਹ ਦਰਦਨਾਕ ਹਾਦਸਾ (Chandigarh Accident) ਅੱਜ ਸਵੇਰੇ 4 ਵਜੇ ਦੇ ਕਰੀਬ ਚੰਡੀਗੜ੍ਹ ਦੇ ਸੈਕਟਰ-31 ‘ਚ ਵਾਪਰਿਆ। ਇੱਥੇ ਹੋਲੀ ਦੇ ਮੱਦੇਨਜ਼ਰ ਪੁਲਿਸ ਮੁਲਾਜ਼ਮਾਂ ਵੱਲੋਂ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ, ਉਨ੍ਹਾਂ ਨੇ ਕਾਰ ਚਾਲਕ ਨੂੰ ਰੋਕਿਆ ਅਤੇ ਉਸਦੇ ਕਾਗਜ਼ਾਤ ਚੈੱਕ ਕਰ ਰਹੇ ਸਨ। ਉਸੇ ਸਮੇਂ, ਇੱਕ ਹੋਰ ਕਾਰ ਜ਼ੀਰਕਪੁਰ ਤੋਂ ਚੰਡੀਗੜ੍ਹ ਵੱਲ ਤੇਜ਼ ਰਫ਼ਤਾਰ ਨਾਲ ਆ ਰਹੀ ਸੀ।
ਇਸ ਕਾਰ ਨੇ ਚੈੱਕ ਪੋਸਟ ‘ਤੇ ਖੜ੍ਹੇ ਦੋ ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਪੁਲਿਸ ਵਾਲੇ ਅਤੇ ਕਾਗਜ਼ਾਤ ਚੈੱਕ ਕਰਵਾਉਣ ਵਾਲਾ ਵਿਅਕਤੀ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।