July 7, 2024 11:24 am
Chandigarh

Chandigarh: 6 ਮਹੀਨਿਆਂ ‘ਚ 270 CTU ਬੱਸਾਂ ਨੂੰ ਡੀਜ਼ਲ ਤੋਂ ਸੀਐਨਜੀ ‘ਚ ਬਦਲਿਆ ਜਾਵੇਗਾ

ਚੰਡੀਗੜ੍ਹ 18 ਮਾਰਚ 2022: ਚੰਡੀਗੜ੍ਹ (Chandigarh) ਪ੍ਰਸ਼ਾਸਨ ਨੇ ਵਾਤਾਵਰਣ ਦੇ ਮੱਦੇਨਜਰ ਵੱਡਾ ਫੈਸਲਾ ਲਿਆ ਹੈ | ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ ਦੀ ਟਰਾਂਸਪੋਰਟ ਸੇਵਾ ‘ਚ ਕਈ ਬਦਲਾਅ ਲਿਆਉਣ ਜਾ ਰਿਹਾ ਹੈ। ਇਸ ਤਹਿਤ ਚੰਡੀਗੜ੍ਹ ਨੂੰ ਵਾਤਾਵਰਣ ਅਨੁਕੂਲ ਬਣਾਉਣ ਲਈ ਅਗਲੇ 6 ਮਹੀਨਿਆਂ ‘ਚ 270 ਸੀਟੀਯੂ ਬੱਸਾਂ ਨੂੰ ਡੀਜ਼ਲ ਤੋਂ ਸੀਐਨਜੀ ‘ਚ ਬਦਲਿਆ ਜਾਵੇਗਾ। ਇਸਦੇ ਨਾਲ ਵਿੱਤੀ ਬੋਝ ਘੱਟ ਹੋਵੇਗਾ। ਇਸ ਦੇ ਨਾਲ ਹੀ ਚੰਡੀਗੜ੍ਹ ਸਮੇਤ ਟ੍ਰਾਈਸਿਟੀ ਵਿੱਚ ਵਾਤਾਵਰਣ ਅਨੁਕੂਲ ਵਾਤਾਵਰਨ ਸਿਰਜਿਆ ਜਾਵੇਗਾ। ਇਹ ਫੈਸਲਾ ਚੰਡੀਗੜ੍ਹ (Chandigarh) ਸਿਟੀ ਬੱਸ ਸਰਵਿਸ ਸੁਸਾਇਟੀ ਦੀ ਗਵਰਨਿੰਗ ਬਾਡੀ ਦੀ ਮੀਟਿੰਗ ‘ਚ ਲਿਆ ਗਿਆ ਹੈ। ਭਵਿੱਖ ਵਿੱਚ ਡੀਜ਼ਲ ਬੱਸਾਂ ਦੀ ਥਾਂ ਸਥਾਨਕ ਸੜਕਾਂ ਲਈ ਸਿਰਫ਼ ਇਲੈਕਟ੍ਰਿਕ ਬੱਸਾਂ ਹੀ ਖਰੀਦੀਆਂ ਜਾਣਗੀਆਂ।

ਇਸਦੇ ਨਾਲ ਹੀ ਮੀਟਿੰਗ ‘ਚ ਗਰਿੱਡ ਪੈਟਰਨ ’ਤੇ ਬੱਸਾਂ ਚਲਾਉਣ ’ਤੇ ਜ਼ੋਰ ਦਿੱਤਾ ਗਿਆ।ਸੁਖਨਾ ਝੀਲ ਰੋਡ ‘ਤੇ ਸ਼ਨੀਵਾਰ ਨੂੰ ਸੈਂਕੜੇ ਵਾਹਨਾਂ ਦੀ ਭੀੜ ਲੱਗ ਜਾਂਦੀ ਹੈ। ਪਾਰਕਿੰਗ ਦੀ ਵੀ ਸਮੱਸਿਆ ਹੁੰਦੀ ਹੈ। ਅਜਿਹੇ ‘ਚ ਗਵਰਨਿੰਗ ਬਾਡੀ ਦੀ ਮੀਟਿੰਗ ‘ਚ ਫੈਸਲਾ ਲਿਆ ਗਿਆ ਕਿ ਰਾਕ ਗਾਰਡਨ ਤੋਂ ਸੁਖਨਾ ਝੀਲ ਨੂੰ ਜਾਣ ਵਾਲੀਆਂ ਸੁਸਾਇਟੀ ਦੀਆਂ ਬੱਸਾਂ ਬਰਡ ਪਾਰਕ ਨੂੰ ਵੀ ਕਵਰ ਕਰਨ। ਇਸ ਨਾਲ ਟ੍ਰੈਫਿਕ ਜਾਮ ਵੀ ਦੂਰ ਹੋਵੇਗਾ ਅਤੇ ਨਿੱਜੀ ਵਾਹਨਾਂ ਦੀ ਪਾਰਕਿੰਗ ਦੀ ਸਮੱਸਿਆ ਵੀ ਘਟੇਗੀ। ਮੀਟਿੰਗ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ, ਮੇਅਰ ਸਰਬਜੀਤ ਕੌਰ, ਗ੍ਰਹਿ ਸਕੱਤਰ-ਕਮ-ਸਕੱਤਰ ਟਰਾਂਸਪੋਰਟ ਨਿਤਿਨ ਕੁਮਾਰ ਯਾਦਵ, ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ, ਐਸਐਸਪੀ ਟਰੈਫਿਕ ਮਨੀਸ਼ਾ ਚੌਧਰੀ, ਡਾਇਰੈਕਟਰ ਸੀਟੀਯੂ ਪ੍ਰਧਮਨ ਸਿੰਘ ਆਦਿ ਹਾਜ਼ਰ ਸਨ।