ਐਸ.ਏ.ਐਸ.ਨਗਰ, 30 ਸਤੰਬਰ 2023: ਚਨਾਲੋਂ ਫੈਕਟਰੀ (Chanalon factory) ਅੱਗ ਦੀ ਘਟਨਾ ਵਿੱਚ ਮਾਮੂਲੀ ਰੂਪ ਵਿੱਚ ਝੁਲਸਣ ਵਾਲੀਆਂ ਤਿੰਨ ਮਹਿਲਾ ਵਰਕਰਾਂ ਨੂੰ ਅੱਜ ਮੈਡੀਕਲ ਤੌਰ ‘ਤੇ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32, ਚੰਡੀਗੜ੍ਹ ਵਿਖੇ ਰੈਫਰ ਕੀਤੀਆਂ ਦੋ ਹੋਰ ਮਹਿਲਾ ਵਰਕਰਾਂ ਗੰਭੀਰ ਰੂਪ ਚ ਝੁਲ਼ਸੀਆਂ ਹੋਣ ਕਾਰਨ ਅਜੇ ਵੀ ਨਿਗਰਾਨੀ ਹੇਠ ਹਨ। “ਅਸੀਂ ਹਸਪਤਾਲ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਡਾਕਟਰਾਂ ਤੋਂ ਦੋਵਾਂ ਦਾ ਹਾਲ-ਚਾਲ ਪੁੱਛ ਰਹੇ ਹਾਂ,” ਉਨ੍ਹਾਂ ਅੱਗੇ ਕਿਹਾ। ਉਨ੍ਹਾਂ ਕਿਹਾ ਕਿ ਫੈਕਟਰੀ (Chanalon factory) ਦੇ ਮਲਬੇ ਵਿੱਚੋਂ ਫੋਰੈਂਸਿਕ ਟੀਮ ਵੱਲੋਂ ਲਏ ਗਏ ਸੈਂਪਲਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।
ਚਨਾਲੋਂ ਫੈਕਟਰੀ ਅੱਗ ਦੀ ਘਟਨਾ: ਤਿੰਨ ਮਹਿਲਾ ਵਰਕਰਾਂ ਨੂੰ ਮੋਹਾਲੀ ਦੇ ਹਸਪਤਾਲ ਤੋਂ ਮਿਲੀ ਛੁੱਟੀ
